ਪੰਜਾਬ

punjab

ETV Bharat / bharat

ਸਰਹੱਦ 'ਤੇ ਪਾਕਿਸਤਾਨੀ ਹਮਲੇ 'ਚ ਮਹਿਲਾ ਦੀ ਮੌਤ, ਦੋ ਲੋਕ ਜ਼ਖ਼ਮੀ - ਪਾਕਿਸਤਾਨ ਫੌਜ

ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ ਵਿੱਚ ਪਾਕਿਸਤਾਨੀ ਫੌਜ ਦੀ ਗੋਲਾਬਾਰੀ ਦੇ ਦੌਰਾਨ ਇੱਕ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਹਮਲੇ ਵਿੱਚ ਦੋ ਹੋਰ ਲੋਕ ਵੀ ਜ਼ਖ਼ਮੀ ਹੋ ਗਏ ਹਨ।

ਫੋਟੋ

By

Published : Oct 25, 2019, 12:34 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਸੈਨਿਕਾਂ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀ ਖ਼ਬਰ ਹੈ।

ਪਾਕਿਸਤਾਨ ਫੌਜ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਦੋ ਹੋਰ ਨਾਗਰਿਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਸਥਾਨਕ ਪੁਲਿਸ ਵੱਲੋਂ ਦਿੱਤੀ ਗਈ ਹੈ।

ਪੁਲਿਸ ਮੁਤਾਬਕ ਪਾਕਿਸਤਾਨ ਵੱਲੋਂ ਬਿਨ੍ਹਾਂ ਕਿਸੇ ਠੋਸ ਵਜ੍ਹਾ ਦੇ ਹਮਲਾ ਕੀਤਾ ਗਿਆ। ਇਸ ਦੇ ਦੌਰਾਨ ਜਵਾਬੀ ਕਾਰਵਾਈ ਦੇ ਦੌਰਾਨ ਜਾਨ-ਮਾਲ ਦਾ ਨੁਕਸਾਨ ਹੋਇਆ। ਕੰਟਰੋਲ ਰੇਖਾ ਦੇ ਨਾਲ ਲੱਗਦੇ ਇਸ ਹਮਲੇ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਦੇ ਹਮਲੇ ਦੌਰਾਨ ਮਾਰੀ ਗਈ ਮਹਿਲਾ ਦੀ ਪਛਾਣ ਹਮੀਦਾ ਫਾਤਿਮਾ ਵਜੋਂ ਹੋਈ ਹੈ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਪਾਕਿਸਤਾਨੀ ਫੋਜ ਨੇ ਤੰਗਧਾਰ ਸੈਕਟਰ ਵਿੱਚ ਗੋਲੀਬਾਰੀ ਦੀ ਹੇਠ ਅੱਤਵਾਦੀਆਂ ਨੂੰ ਭਾਰਤ ਵਿੱਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਹਮਲੇ ਵਿੱਚ ਦੋ ਭਾਰਤੀ ਜਵਾਨ ਅਤੇ ਇੱਕ ਨਾਗਰਿਕ ਮਾਰੇ ਗਏ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਸੀ।

ABOUT THE AUTHOR

...view details