ਪਠਾਨਕੋਟ: ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ਤੋਂ ਮਿਗ-21 ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਇਸ ਦੌਰਾਨ ਅਭਿਨੰਦਨ ਨਵੇਂ ਰੂਪ ਤੇ ਜੋਸ਼ ਵਿੱਚ ਨਜ਼ਰ ਆਏ। ਹਾਲ ਹੀ ਦੇ ਵਿੱਚ ਅਭਿਨੰਦਨ ਨੂੰ ਲੜਾਕੂ ਜਹਾਜ਼ ਵਿੱਚ ਉਡਾਣ ਭਰਣ ਦੀ ਇਜਾਜ਼ਤ ਮਿਲੀ ਹੈ।
ਵਿੰਗ ਕਮਾਂਡਰ ਅਭਿਨੰਦਨ ਨੇ ਏਅਰ ਚੀਫ਼ ਮਾਰਸ਼ਲ ਧਨੋਆ ਨਾਲ ਮਿਗ-21 ਵਿੱਚ ਭਰੀ ਉਡਾਨ - ਏਅਰ ਚੀਫ਼ ਮਾਰਸ਼ਲ
ਵਿੰਗ ਕਮਾਂਡਰ ਅਭਿਨੰਦਨ ਨੇ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨਾਲ ਪਠਾਨਕੋਟ ਦੇ ਏਅਰਫੋਰਸ ਸਟੇਸਨ ਮਿਗ-21 ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਕੁੱਝ ਦਿਨ ਪਹਿਲਾਂ ਹੀ ਅਭਿਨੰਦਨ ਨੂੰ ਲੜਾਕੂ ਜਹਾਜ਼ ਉਡਾਉਣ ਦੀ ਇਜਾਜ਼ਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ 27 ਫਰਵਰੀ 2019 ਨੂੰ ਅਭਿਨੰਦਨ ਵਰਤਮਾਨ ਨੇ ਪਾਕਿਸਤਾਨੀ ਜਹਾਜ਼ਾਂ ਨੂੰ ਮਿਗ-21 ਲੜਾਕੂ ਜਹਾਜ਼ ਨਾਲ ਸੀਮਾ ਪਾਰ ਖਦੇੜ ਦਿੱਤਾ ਸੀ। ਇਸ ਦੌਰਾਨ ਤਕਰਾਰ ਦੌਰਾਨ ਅਭਿਨੰਦਨ ਨੇ ਜੰਮੂ ਕਸ਼ਮੀਰ ਦੇ ਨੌਸ਼ੇਰਾ ਸੇਕਟਰ ਵਿੱਚ ਪਾਕਿਸਤਾਨੀ ਦੇ ਐਫ-16 ਜਹਾਜ਼ ਨੂੰ ਮਾਰ ਗਿਰਾਇਆ ਸੀ। ਜਦ ਕਿ ਇਸ ਦੌਰਾਨ ਅਭਿਨੰਦਨ ਦਾ ਲੜਾਕੂ ਜਹਾਜ਼ ਮਿਗ-21 ਵੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਜਿਸ ਦੇ ਕ੍ਰੈਸ ਹੋਣ ਕਾਰਨ ਉਹ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਵਿੱਚ ਲੈਂਡ ਹੋਏ ਸਨ। ਅਭਿਨੰਦਨ ਦੇ ਪਾਕਿਸਤਾਨ ਦੀ ਧਰਤੀ 'ਤੇ ਪੈਰ ਰੱਖਦੇ ਹੀ ਪਾਕਿਸਤਾਨੀ ਫੌਜ ਨੇ ਅਭਿਨੰਦਨ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਇਸ ਦੌਰਾਨ ਪਾਕਿਸਤਾਨ ਰੇਂਜਰਸ ਵੱਲੋਂ ਅਭਿਨੰਦਨ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ, ਪਰ ਅਭਿਨੰਦਨ ਵੱਲੋਂ ਉਨ੍ਹਾਂ ਨੂੰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅਭਿਨੰਦਨ ਦੀ ਸਹੀ ਸਲਾਮਤ ਵਤਨ ਵਾਪਸੀ ਤਾਂ ਹੋ ਗਈ ਸੀ, ਫਿਰ ਵੀ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਕਈ ਮੈਡੀਕਲ ਟੇਸਟ ਕੀਤੇ ਗਏ ਸਨ। ਹਾਲ ਹੀ ਵਿੱਚ ਅਭਿਨੰਦਨ ਨੂੰ ਲੜਾਕੂ ਜਹਾਜ਼ ਵਿੱਚ ਉਡਾਣ ਭਰਣ ਲਈ ਹਰੀ ਝੰਡੀ ਮਿਲੀ ਸੀ।