ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਸਮਾਜਿਕ ਕਾਰਕੁੰਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਇੱਕ ਰੁਪਏ ਦਾ ਜੁਰਮਾਨਾ ਲਾਇਆ ਹੈ। ਭੂਸ਼ਣ ਨੂੰ ਇਹ ਜੁਰਮਾਨਾ 15 ਸਤੰਬਰ ਤਕ ਅਦਾ ਕਰਨਾ ਹੋਵੇਗਾ ਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਭੂਸ਼ਣ ਨੂੰ ਤਿੰਨ ਮਹੀਨੇ ਦੀ ਜੇਲ੍ਹ ਜਾਂ ਤਿੰਨ ਸਾਲ ਲਈ ਵਕੀਲ ਵਜੋਂ ਕੰਮ ਕਰਨ ’ਤੇ ਰੋਕ ਲੱਗ ਸਕਦੀ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਨੇ ਪ੍ਰੈਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ, "ਮੈਂ ਪਹਿਲਾਂ ਹੀ ਕਿਹਾ ਸੀ ਕਿ ਸੁਪਰੀਮ ਕੋਰਟ ਮੇਰੇ ਖ਼ਿਲਾਫ਼ ਜੋ ਵੀ ਫ਼ੈਸਲਾ ਦੇਵੇਗਾ ਮੈਂ ਖ਼ੁਸ਼ੀ-ਖ਼ੁਸ਼ੀ ਮੰਨ ਲਵਾਂਗਾ। ਮੈਂ ਸਤਿਕਾਰ ਨਾਲ ਜੁਰਮਾਨਾ ਚੁਕਾਵਾਂਗਾ। ਜੋ ਮੇਰਾ ਹੱਕ ਹੈ, ਮੈਂ ਕਰਾਂਗਾ ਅਤੇ ਜੇ ਕੋਈ ਹੋਰ ਵੀ ਫ਼ੈਸਲਾ ਹੁੰਦਾ ਤਾਂ ਮੈਂ ਜ਼ਰੂਰ ਮੰਨਦਾ। ਉਨ੍ਹਾਂ ਕਿਹਾ ਕਿ ਮੇਰਾ ਟਵੀਟ ਸੁਪਰੀਮ ਕੋਰਟ ਜਾਂ ਨਿਆਂਪਾਲਿਕਾ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ ਸੀ।"