ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ NCP ਦੀ ਉਮੀਦਵਾਰ ਨਵੀਨਤ ਕੌਰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਬੇਹਦ ਉਤਸ਼ਾਹਤ ਹਨ।
ਕੀ ਨਵਨੀਤ ਕੌਰ ਨੂੰ ਮੋਦੀ ਕੈਬਿਨੇਟ 'ਚ ਮਿਲੇਗੀ ਥਾਂ ? - maharashtra
ਅਮਰਾਵਤੀ ,ਮਹਾਰਾਸ਼ਟਰ ਤੋਂ ਨਵੀਂ ਸੰਸਦ ਮੈਂਬਰ ਨਵਨੀਤ ਕੌਰ ਰਾਣਾ ਅੱਜ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੀ ਹੈ। ਅੱਜ ਨਰਿੰਦਰ ਮੋਦੀ ਤੋਂ ਇਲਾਵਾ ਕਈ ਹੋਰ ਮੰਤਰੀ ਵੀ ਵੱਖ-ਵੱਖ ਅਹੁਦੀਆਂ ਲਈ ਸਹੁੰ ਚੁੱਕਣਗੇ। ਇਸ ਦੌਰਾਨ ਇਹ ਨਵਨੀਤ ਕੌਰ ਰਾਣਾ ਨੂੰ ਮੋਦੀ ਕੈਬਿਨੇਟ ਵਿੱਚ ਕੋਈ ਨਵਾਂ ਅਹੁਦਾ ਮਿਲਦਾ ਹੈ ਜਾਂ ਨਹੀਂ ਇਸ ਉੱਤੇ ਸਭ ਦੀਆਂ ਨਜ਼ਰਾਂ ਟਿੱਕੀਆ ਹੋਈਆਂ ਹਨ।
ਪੰਜਾਬ ਦੀ ਨਵਨੀਤ ਕੌਰ ਨੇ ਮਹਾਰਾਸ਼ਟਰ ਦੇ ਅਮਰਾਵਤੀ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਅੱਜ ਉਹ ਰਾਸ਼ਟਰਪਤੀ ਭਵਨ ਵਿਖੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜ ਰਹੇ ਹਨ। ਇਸ ਬਾਰੇ ਨਵਨੀਤ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਂਣ ਲਈ ਬੇਹਦ ਉਤਸ਼ਾਹਤ ਹਾਂ। ਇਸ ਵਾਰ ਬਹੁਤੇ ਨੌਜਵਾਨ ਸੰਸਦ ਮੈਂਬਰ ਵਜੋਂ ਚੁਣੇ ਗਏ ਹਨ। ਇਹ ਨੌਜਵਾਨ ਆਪਣੇ ਨਾਲ ਰਾਜਨੀਤੀ ਲਈ ਨਵਾਂ ਦ੍ਰਿਸ਼ਟੀ ਕੌਣ ਅਤੇ ਨਵੇਂ ਵਿਚਾਰ ਲੈ ਕੇ ਆਉਣਗੇ।
ਜ਼ਿਕਰਯੋਗ ਹੈ ਕਿ ਨਵਨੀਤ ਕੌਰ ਨੇ ਸਾਲ 2014 ਦੀ ਲੋਕ ਸਭਾ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ ਪਰ ਉਸ ਵਾਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਵਾਰ ਨਵਨੀਤ ਨੇ ਮੁੜ ਚੋਣਾਂ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੇ 36 ,000 ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨਵਨੀਤ ਕੌਰ ਨੂੰ ਮੋਦੀ ਕੈਬਿਨੇਟ ਵਿੱਚ ਥਾਂ ਮਿਲਦੀ ਹੈ ਜਾਂ ਨਹੀਂ।