ਨਵੀਂ ਦਿੱਲੀ: ਨਿਰਭਯਾ ਕੇਸ ਦੀ ਸੁਣਵਾਈ ਦੌਰਾਨ ਪਟਿਆਲਾ ਹਾਊਸ ਕੋਰਟ ਦੇ ਬਾਹਰ ਦੋਸ਼ੀ ਅਕਸ਼ੈ ਦੀ ਪਤਨੀ ਪੁਨੀਤਾ ਦੇਵੀ ਨੇ ਚੱਪਲਾਂ ਨਾਲ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਆਪ ਨੂੰ ਕੁੱਟਦਿਆਂ ਹੋਇਆਂ ਕਿਹਾ ਕਿ ਉਹ ਮਰਨਾ ਚਾਹੁੰਦੀ ਹੈ।
ਨਿਰਭਯਾ ਕੇਸ: ਦੋਸ਼ੀ ਅਕਸ਼ੈ ਦੀ ਪਤਨੀ ਨੇ ਖ਼ੁਦ ਨੂੰ ਚੱਪਲਾਂ ਨਾਲ ਕੁੱਟਿਆ - Nirbhaya Case
ਅਦਾਲਤ ਨੇ ਕੱਲ੍ਹ ਭਾਵ ਕਿ 20 ਮਾਰਚ ਨੂੰ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਡੇਥ ਵਾਰੰਟ ਜਾਰੀ ਕੀਤਾ ਹੈ। ਇਸੇ ਡੈਥ ਵਾਰੰਟ 'ਤੇ ਰੋਕ ਲਾਉਣ ਲਈ ਅਦਾਲਤ ਤੋਂ ਮੰਗ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਤੋਂ ਬਾਹਰ ਦੋਸ਼ੀ ਅਕਸ਼ੈ ਦੀ ਪਤਨੀ ਨੇ ਪੁਨੀਤਾ ਦੇਵੀ ਨੇ ਖ਼ੁਦ ਨੂੰ ਚੱਪਲਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਭਲਕੇ 20 ਮਾਰਚ ਨੂੰ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮੌਤ ਦੇ ਵਾਰੰਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਪੁਨੀਤਾ ਦੇਵੀ ਨੇ ਬਿਹਾਰ ਦੇ ਔਰੰਗਾਬਾਦ ਵਿੱਚ ਤਲਾਕ ਲਈ ਵੀ ਪਟੀਸ਼ਨ ਦਾਇਰ ਕੀਤੀ ਹੈ।
ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਤੋਂ ਫਾਂਸੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੱਲਾਦ ਵੱਲੋਂ ਡਮੀ ਪ੍ਰੈਕਟਿਸ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਦੇਸ਼ ਭਰ ਦੀਆਂ ਨਜ਼ਰਾਂ ਤਿਹਾੜ ਜੇਲ੍ਹ 'ਚ ਹੋਣ ਵਾਲੀਆਂ ਹਲਚਲ 'ਤੇ ਹੋਣਗੀਆਂ। ਆਜ਼ਾਦੀ ਤੋਂ ਬਾਅਦ ਰਾਜਧਾਨੀ 'ਚ ਪਹਿਲੀ ਵਾਰ ਚਾਰ ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਜਾਵੇਗਾ।