ਨਵੀਂ ਦਿੱਲੀ: ਹਰ ਸਾਲ ਭਗਵਾਨ ਗਣੇਸ਼ ਦੇ ਜਨਮਦਿਨ ਨੂੰ ਗਣੇਸ਼ ਚਤੁਰਥੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਾਦੋਂ ਮਹੀਨੇ ਦੀ ਚਤੁਰਥੀ ਤੋਂ ਚਤੁਰਦਸ਼ੀ ਤੱਕ 10 ਦਿਨਾਂ ਲਈ ਮਨਾਇਆ ਜਾਂਦਾ ਹੈ। ਗਣੇਸ਼ ਚਤੁਰਥੀ 'ਤੇ, ਸ਼ਰਧਾਲੂ ਆਪਣੇ ਘਰ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ ਫਿਰ 10 ਦਿਨਾਂ ਬਾਅਦ ਵਿਸਰਜਨ ਕਰਦੇ ਹਨ। ਮਾਨਤਾ ਮੁਤਾਬਕ ਕਿਹਾ ਜਾਂਦਾ ਹੈ ਕਿ ਗਣੇਸ਼ ਚਤੁਰਥੀ 'ਤੇ, ਭਗਵਾਨ ਗਣੇਸ਼ ਲੋਕਾਂ ਦੇ ਘਰ ਆਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਸ਼ਰਧਾਲੂ ਪੂਰੇ ਵਿਧੀ ਵਿਧਾਨ ਅਤੇ ਭਗਤੀ ਭਾਵ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ।
ਕਿਉਂ ਮਨਾਈ ਜਾਂਦੀ ਹੈ ਗਣੇਸ਼ ਚਤੁਰਥੀ
ਮਿਥਿਹਾਸਕ ਮੁਤਾਬਕ, ਇੱਕ ਦਿਨ ਮਾਂ ਪਾਰਵਤੀ ਚੰਦਨ ਦੀ ਲੱਕੜ ਦਾ ਉਬਟਨ ਲਗਾ ਰਹੀ ਸੀ। ਉਦੋਂ ਉਨ੍ਹਾਂ ਨੇ ਉਸੇ ਉਬਟਨ ਨਾਲ ਸ੍ਰੀ ਗਣੇਸ਼ ਨੂੰ ਮੂਰਤੀ ਦੇ ਰੂਪ ਵਿੱਚ ਸ਼ਿੰਗਾਰਿਆ ਅਤੇ ਇਸ ਵਿੱਚ ਜਾਨ ਪਾ ਦਿੱਤੀ। ਇਸ ਤੋਂ ਬਾਅਦ, ਜਦੋਂ ਸ਼ਿਵ ਸ਼ੰਕਰ ਭੋਲੇਨਾਥ ਘਰ ਪਹੁੰਚੇ ਤਾਂ ਬਾਲਰੂਪ ਵਿੱਚ ਗਣੇਸ਼ ਨੇ ਉਨ੍ਹਾਂ ਨੂੰ ਘਰ ਜਾਣ ਤੋਂ ਰੋਕ ਦਿੱਤਾ। ਇਸ ਨਾਲ ਭਗਵਾਨ ਸ਼ਿਵ ਗੁੱਸਾ ਹੋ ਗਏ ਅਤੇ ਗਣੇਸ਼ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਜਿਸ ਤੋਂ ਬਾਅਦ ਮਾਂ ਪਾਰਵਤੀ ਸ਼ਿਵ ਤੋਂ ਬਹੁਤ ਦੁਖੀ ਅਤੇ ਨਾਰਾਜ਼ ਹੋ ਗਈ। ਉਸ ਸਮੇਂ, ਪਾਰਵਤੀ ਨੂੰ ਜ਼ਿੰਦਾ ਲਿਆਉਣ ਦਾ ਵਾਅਦਾ ਦੇ ਕੇ ਸ਼ਿਵ ਭਗਵਾਨ ਨੇ ਆਪਣੇ ਗਣਾ ਤੋਂ ਕਿਸੇ ਬੱਚੇ ਦਾ ਸਿਰ ਲਾਉਣ ਲਈ ਕਿਹਾ ਪਰ ਕਾਫੀ ਸਮਾਂ ਗੁਜਰ ਜਾਣ ਉੱਤੇ ਬੱਚੇ ਦਾ ਸਿਰ ਨਹੀਂ ਮਿਲਿਆ ਤੇ ਉਹ ਹਾਥੀ ਦੇ ਬੱਚੇ ਦਾ ਸਿਰ ਲੈ ਕੇ ਆਏ ਤੇ ਗਣੇਸ਼ ਭਗਵਾਨ ਦੇ ਲਗਾ ਦਿੱਤਾ। ਜਦੋਂ ਇਹ ਸਾਰੀ ਘਟਨੀ ਹੋਈ ਉਸ ਸਮੇਂ ਚਤੁਰਥੀ ਤਿਥੀ ਸੀ, ਉਦੋਂ ਤੋਂ ਇਸ ਨੂੰ ਗਣੇਸ਼ ਚਤੁਰਥੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ ਵਿਧੀ ਤੇ ਮੁਹਰਤਾ
- ਸਭ ਤੋਂ ਪਹਿਲਾਂ ਲੱਕੜ ਦਾ ਬਾਜੋਤ ਲਓ ਅਤੇ ਇਸ 'ਤੇ ਲਾਲ ਕੱਪੜਾ ਪਾਓ ਅਤੇ ਫਿਰ ਗਣੇਸ਼ ਨੂੰ ਬਿਰਾਜਮਾਨ ਕਰੋ।
- ਜੇ ਗਜਾਨੰਦ ਜੀ ਦੀ ਕੋਈ ਮੂਰਤੀ ਹੈ ਤਾਂ ਇਸ ਨੂੰ ਬਾਜੋਤ 'ਤੇ ਬੈਠਣਾ ਚਾਹੀਦਾ ਹੈ ਨਹੀਂ ਤਾਂ ਇਹ ਤਸਵੀਰ 'ਤੇ ਬੈਠ ਸਕਦੇ ਹੋ।
- ਗੌਰੀਪੁੱਤਰ ਦੇ ਅੱਗੇ ਹੱਥ ਜੋੜ ਕੇ ਉਨ੍ਹਾਂ ਨੂੰ ਦੁਬਾਰਾ ਬੁਲਾਓ।
- ਇਸ ਤੋਂ ਬਾਅਦ, ਗਣੇਸ਼ ਦੇ ਮੰਤਰਾਂ ਉਚਾਰਨ ਕਰੋ ਤੇ ਉਨ੍ਹਾਂ ਮੂਰਤੀ ਨੂੰ ਕਪੜੇ ਪਹਿਨਾ ਕੇ ਮੂਰਤੀ ਦੀ ਪੂਜਾ ਕਰੋਂ।
- ਚੰਦਨ-ਕੁੰਕਮ ਜਾਂ ਸਿੰਧ ਦਾ ਤਿਲਕ ਲਗਾਓ।
- ਇਸ ਦੇ ਨਾਲ ਹੀ, ਫੁੱਲ ਚੜ੍ਹਾਓ ਅਤੇ ਰੋਲੀ-ਮੌਲੀ ਦੇ ਨਾਲ ਫਲ ਪ੍ਰਸਾਦ ਦੇ ਰੂਪ ਵਿੱਚ ਮੋਦਕ ਭੇਂਟ ਕਰੋ ਅਤੇ ਮੰਤਰ ਤੋਂ ਅਰਦਾਸਾਂ ਦਾ ਪਾਠ ਕਰਦਿਆਂ ਅਸੀਸਾਂ ਪ੍ਰਾਪਤ ਕਰੋ।
- ਸਵੇਰੇ 11 ਵੱਜ ਕੇ 20 ਮਿੰਟ ਤੋਂ ਦੁਪਹਿਰ 1 ਤੋਂ 46 ਵਜੇ ਤੱਕ ਦਾ ਚੰਗਾ ਸਮਾਂ ਹੈ, ਇਹ ਲਗਭਗ ਚੌਥਾਈ ਤੋਂ ਦੋ ਘੰਟੇ ਦਾ ਹੋਵੇਗਾ।
- 12 ਵਜ ਕੇ 30 ਮਿੰਟ ਤੋਂ 1 ਵਜ ਕੇ 46 ਮਿੰਟ ਤੱਕ ਵੀ ਸ਼੍ਰੀਤਮ ਪੂਜਾ ਲਈ ਸ਼ੁਭ ਸਮਾਂ ਹੋਵੇਗਾ।
ਦੁਪਹਿਰ 12 ਵਜੇ ਹੋਇਆ ਸੀ ਭਗਵਾਨ ਗਣੇਸ਼ ਦਾ ਜਨਮ