ਸ੍ਰੀਨਗਰ: ਭਾਰਤ ਅਤੇ ਚੀਨ ਦੇ ਨਾਲ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਗਲਵਾਨ ਵੈਲੀ ਅਤੇ ਇਸ ਦਾ ਕਸ਼ਮੀਰ ਸਬੰਧ ਇਸ ਹੌਟਸਪੌਟ ਵਿੱਚ ਦੁਸ਼ਮਣੀ ਵਾਲਾ ਮਾਹੌਲ ਪੈਦਾ ਕਰਦਾ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।
ਉਥੇ ਹੀ ਮਾਹਿਰ ਵਿਚਾਰ ਵਟਾਂਦਰੇ ਕਰ ਰਹੇ ਹਨ ਕਿ ਐਲਏਸੀ ਦੇ ਤਣਾਅ ਵਾਲੇ ਮਾਹੌਲ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਪਹਾੜੀ ਖੇਤਰ ਵਿੱਚ ਦੋਹਾਂ ਫ਼ੌਜਾਂ ਦੇ ਸਬੰਧ ਕਿਵੇਂ ਸੁਧਾਰੇ ਜਾਣਗੇ। ਕਸ਼ਮੀਰੀ ਸਥਾਨਕ ਲੋਕ ਇਸ ਗੱਲ 'ਤੇ ਹੈਰਾਨ ਹਨ ਕਿ ਇੱਕ ਕਸ਼ਮੀਰੀ ਉਪਨਾਮ ਗਲਵਾਨ ਲੱਦਾਖ ਵਿੱਚ ਕਿਵੇਂ ਰੱਖਿਆ ਗਿਆ ਹੈ ਅਤੇ ਹੁਣ ਪੂਰੀ ਦੁਨੀਆ 'ਚ ਚਰਚਾ ਵਿੱਚ ਹੈ।
ਐਲਏਸੀ ਨੇੜੇ ਗਲਵਾਨ ਘਾਟੀ ਉਸ ਥਾਂ ਦਾ ਨਾਂਅ ਹੈ ਜਿਥੇ ਗਲਵਾਨ ਦੇ ਨਾਂਅ ਨਾਲ ਜਾਣੀ ਜਾਂਦੀ ਇੱਕ ਧਾਰਾ ਗਲੇਸ਼ੀਅਨ ਹਿਮਾਲਿਅਨ ਪਹਾੜਾਂ ਤੋਂ ਵਗਦੀ ਹੈ। ਗਲਵਾਨ ਨਦੀ ਕਾਰਕੋਰਾਮ ਰੇਂਜ ਵਿੱਚ ਇਸ ਦੀ ਸ਼ੁਰੂਆਤ ਤੋਂ 80 ਕਿਲੋਮੀਟਰ ਪੱਛਮ ਵੱਲ ਜਾ ਕੇ ਸਿੰਧੂ ਦੀ ਇੱਕ ਮਹੱਤਵਪੂਰਣ ਸਹਾਇਕ ਨਦੀ ਸ਼ਿਕੋਕ ਨਦੀ ਵਿੱਚ ਸ਼ਾਮਲ ਹੁੰਦੀ ਹੈ। ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਦੇ ਵਿੱਚ ਇਸ ਖੇਤਰ ਦੀ ਰਣਨੀਤਕ ਮਹੱਤਤਾ ਮੰਨੀ ਜਾਂਦੀ ਹੈ। 1962 ਦੀ ਭਾਰਤ-ਚੀਨ ਜੰਗ ਵਿੱਚ ਵੀ ਇਹ ਵਾਦੀ ਮੁੱਖ ਮੁੱਦਾ ਰਹੀ ਸੀ।
ਇਸ ਥਾਂ ਦਾ ਨਾਂਅ ਗੁਲਾਮ ਰਸੂਲ ਸ਼ਾਹ ਉਰਫ਼ ਗਲਵਾਨ ਦੇ ਨਾਂਅ 'ਤੇ ਰੱਖਿਆ ਗਿਆ ਸੀ, ਜੋ ਕਸ਼ਮੀਰੀ ਮੂਲ ਦਾ ਸੀ। ਉਹ ਡੋਗਰਾ ਸ਼ਾਸਕਾਂ ਦੇ ਡਰ ਅਤੇ ਦਮਨ ਕਾਰਨ ਕਸ਼ਮੀਰ ਤੋਂ ਭੱਜ ਕੇ ਬਾਲਤਿਸਤਾਨ ਵਿੱਚ ਜਾ ਕੇ ਵਸ ਗਿਆ ਸੀ।
ਇਹ ਵੀ ਪੜ੍ਹੋ: ਨਕਸ਼ਾ ਵਿਵਾਦ: ਭਾਰਤ ਨੇ ਕੀਤੀ ਸੀ ਗੱਲਬਾਤ ਦੀ ਪੇਸ਼ਕਸ਼, ਨੇਪਾਲ ਪੱਖ ਗੰਭੀਰ ਨਹੀਂ
ਈਟੀਵੀ ਭਾਰਤ ਨੇ ਇਸ ਥਾਂ ਦੇ ਇਤਿਹਾਸ ਅਤੇ ਉਸ ਵਿਅਕਤੀ ਬਾਰੇ ਜਾਣਨ ਲਈ ਗਲਵਾਨ ਦੇ ਵਾਰਿਸ ਨਾਲ ਗੱਲਬਾਤ ਕੀਤੀ। ਗੁਲਾਮ ਰਸੂਲ ਗਲਵਾਨ ਦੇ ਪੋਤੇ ਮੁਹੰਮਦ ਅਮੀਨ ਗਲਵਾਨ ਨੇ ਕਿਹਾ ਕਿ ਡੋਗਰਾਸ ਦੇ ਮਹਾਰਾਜਾ ਸ਼ਾਸਨ ਦੌਰਾਨ ਕਾਰਾ ਗਲਵਾਨ ਜ਼ੁਲਮ ਤੋਂ ਤੰਗ ਹੋ ਕੇ ਭੱਜ ਗਿਆ ਸੀ ਅਤੇ ਬਾਲਤਿਸਤਾਨ ਵਿੱਚ ਵਸ ਗਿਆ ਸੀ।