ਪੰਜਾਬ

punjab

ETV Bharat / bharat

ਕਿਉਂ ਘਟੀ ਬੀਕਾਨੇਰ ਜਾਣ ਵਾਲੇ ਕੈਂਸਰ ਮਰੀਜ਼ਾਂ ਦੀ ਗਿਣਤੀ ? - corona virus

ਦੇਸ਼ ਦੇ ਨਾਲ ਨਾਲ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੈ। ਪੂਰੀ ਦੁਨੀਆਂ ਨੂੰ ਲੌਕਡਾਊਨ 'ਤੇ ਲਿਆ ਕੇ ਛੱਡਣ ਵਾਲੇ ਇਸ ਵਾਇਰਸ ਨੇ ਹਰ ਥਾਂ 'ਤੇ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਦਾ ਇੱਕ ਅਸਰ ਮੈਡੀਕਲ ਸੇਵਾਵਾਂ 'ਤੇ ਵੀ ਪੈ ਰਿਹਾ ਹੈ। ਆਮ ਦਿਨਾਂ 'ਚ ਇਲਾਜ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਗਈ ਹੈ। ਇਸ ਤੋਂ ਇਲਾਵਾ ਗੰਭੀਰ ਲਾ-ਇਲਾਜ ਬਿਮਾਰੀਆਂ ਤੋਂ ਪੀੜਤ ਲੋਕ ਵੀ ਪ੍ਰਭਾਵਤ ਹੋਏ ਹਨ।

ਕਿਉਂ ਘਟੀ ਬੀਕਾਨੇਰ ਜਾਣ ਵਾਲੇ ਕੈਂਸਰ ਮਰੀਜ਼ਾਂ ਦੀ ਗਿਣਤੀ ?
ਕਿਉਂ ਘਟੀ ਬੀਕਾਨੇਰ ਜਾਣ ਵਾਲੇ ਕੈਂਸਰ ਮਰੀਜ਼ਾਂ ਦੀ ਗਿਣਤੀ ?

By

Published : Apr 22, 2020, 8:54 AM IST

Updated : Apr 22, 2020, 11:58 AM IST

ਬੀਕਾਨੇਰ: ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੈ। ਪੂਰੀ ਦੁਨੀਆਂ ਨੂੰ ਲੌਕਡਾਊਨ 'ਤੇ ਲਿਆ ਕੇ ਛੱਡਣ ਵਾਲੇ ਇਸ ਵਾਇਰਸ ਨੇ ਹਰ ਥਾਂ 'ਤੇ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਦਾ ਇੱਕ ਅਸਰ ਮੈਡੀਕਲ ਸੇਵਾਵਾਂ 'ਤੇ ਵੀ ਪੈ ਰਿਹਾ ਹੈ।

ਕਿਉਂ ਘਟੀ ਬੀਕਾਨੇਰ ਜਾਣ ਵਾਲੇ ਕੈਂਸਰ ਮਰੀਜ਼ਾਂ ਦੀ ਗਿਣਤੀ ?

ਆਮ ਦਿਨਾਂ 'ਚ ਇਲਾਜ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਹੋ ਗਈ ਹੈ, ਇਸ ਤੋਂ ਇਲਾਵਾ ਗੰਭੀਰ ਲਾ-ਇਲਾਜ ਬਿਮਾਰੀਆਂ ਤੋਂ ਪੀੜਤ ਲੋਕ ਵੀ ਪ੍ਰਭਾਵਤ ਹੋਏ ਹਨ। ਦੇਸ਼ ਭਰ ਵਿੱਚ ਆਪਣਾ ਮਹੱਤਵਪੂਰਣ ਸਥਾਨ ਰੱਖਣ ਵਾਲੇ ਤੇ ਉਤਰ-ਭਾਰਤ ਦੇ ਸਭ ਤੋਂ ਵੱਡੇ ਕੈਂਸਰ ਰਿਸਰਚ ਸੈਂਟਰ ਦੇ ਰੂਪ 'ਚ ਪ੍ਰਸਿੱਧ ਬੀਕਾਨੇਰ ਦੇ ਪਟੇਲ ਮੈਡੀਕਲ ਕਾਲਜ ਦੇ ਅਧਿਨ ਚਲਦੇ ਆਚਾਰਿ੍ਆ ਤੁਲਸੀ ਕੈਂਸਰ ਰਿਸਰਚ ਸੈਂਟਰ 'ਚ ਮਰੀਜ਼ਾ ਦੀ ਗਿਣਤੀ ਕੋਰੋਨਾ ਵਾਇਰਸ ਕਾਰਨ ਇੱਕ ਚੌਥਾਈ ਰਹੀ ਗਈ ਹੈ।

ਬੀਕਾਨੇਰ ਵਿੱਚ ਕੈਂਸਰ ਹਸਪਤਾਲ

ਕੋਰੋਨਾ ਤੋਂ ਪਹਿਲਾਂ, ਜਿਥੇ ਹਰ ਰੋਜ਼ ਤਕਰੀਬਨ 300 ਤੋਂ 400 ਮਰੀਜ਼ ਇਲਾਜ ਲਈ ਡਾਕਟਰਾਂ ਕੋਲ ਆਉਂਦੇ ਸਨ, ਹੁਣ ਇਹ ਗਿਣਤੀ ਘੱਟ ਕੇ ਸਿਰਫ 80 ਹੋ ਗਈ ਹੈ। ਇਹ ਹੀ ਨਹੀਂ ਜਿਥੇ ਇਸ ਲਾ-ਇਲਾਜ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ ਕੀਮੋਥੈਰੇਪੀ 150 ਤੋਂ ਵੱਧ ਮਰੀਜ਼ਾਂ ਨੂੰ ਦਿੱਤੀ ਜਾਂਦੀ ਸੀ, ਹੁਣ ਇਹ ਗਿਣਤੀ 25 ਦੇ ਆਸ-ਪਾਸ ਆ ਗਈ ਹੈ। ਸੈਂਟਰ ਦੇ ਕੈਂਸਰ ਰੋਗ ਦੇ ਮਾਹਿਰ ਡਾ. ਸ਼ੰਕਰਲਾਲ ਜਾਖੜ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਲਈ ਇਸ ਕੇਂਦਰ ਵਿੱਚ ਇਲਾਜ ਲਈ ਦੂਰੋਂ-ਦੂਰੋਂ ਖਾਸ ਕਰਕੇ ਪੰਜਾਬ ਤੋਂ ਆਉਣ ਵਾਲੇ ਮਰੀਜ਼ ਪੂਰੀ ਤਰ੍ਹਾਂ ਘਟੇ ਹਨ ਅਤੇ ਵਿਸ਼ੇਸ਼ ਹਾਲਤਾਂ ਵਿੱਚ ਆਪਣੇ ਖ਼ੁਦ ਦੇ ਨਿੱਜੀ ਸਾਧਨਾਂ ਵਾਲੇ ਰੋਗੀ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਆਉਂਦੇ ਹਨ।

ਦਰਅਸਲ, ਇਹ ਹਸਪਤਾਲ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਹੈ ਤੇ ਇਹੀ ਕਾਰਨ ਹੈ ਕਿ ਬਠਿੰਡਾ ਤੋਂ ਬੀਕਾਨੇਰ ਜਾ ਰਹੀ ਰੇਲਗੱਡੀ ਨੂੰ ਕੈਂਸਰ ਟ੍ਰੇਨ ਵੀ ਕਿਹਾ ਜਾਂਦਾ ਹੈ। ਹਾਲਾਂਕਿ ਡਾ. ਸ਼ੰਕਰ ਦਾ ਕਹਿਣਾ ਹੈ ਕਿ ਜਿਨ੍ਹਾ ਮਰੀਜ਼ਾਂ ਨੂੰ ਦਵਾਈਆਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਦੀ ਸਥਿਤੀ ਸਥਿਰ ਹੈ, ਉਹ ਆਪਣੇ ਜ਼ਿਲ੍ਹੇ ਵਿੱਚ ਦਵਾਈਆਂ ਲੈ ਰਹੇ ਹਨ।

ਪ੍ਰੋ. ਡਾ. ਸੁਰੇਂਦਰ ਬੇਨੀਵਾਲ ਦਾ ਕਹਿਣਾ ਹੈ ਕਿ ਤਾਲਾਬੰਦੀ ਤੋਂ ਬਾਅਦ ਅਸੀਂ ਕੈਂਸਰ ਪੀੜਤਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਇਸ ਵਿੱਚ ਮਰੀਜ਼ਾਂ ਦੀ ਹਿਸਟਰੀ ਵੇਖ ਕੇ ਉਨ੍ਹਾਂ ਦੇ ਬੁਲਾਉਣ ਤੇ ਨਾ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਲਾਜ ਲਈ ਹਸਪਤਾਲ ਆਉਣ ਵਾਲੇ ਕੈਂਸਰ ਪੀੜਤਾਂ ਵਿੱਚ ਸਮਾਜਿਕ ਦੂਰੀਆਂ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ, ਇੱਥੋ ਤੱਕ ਕਿ ਡਾਕਟਰ ਖੁਦ ਇਸ ਦੀ ਦੇਖਭਾਲ ਵੀ ਕਰ ਰਹੇ ਹਨ। ਅਸਲ ਵਿੱਚ ਜਾਂ ਕੋਈ ਵੀ ਕੈਂਸਰ ਮਰੀਜ਼ ਇਨਫੈਕਸ਼ਨ ਤੋਂ ਪੀੜਤ ਹੈ, ਇਹ ਉਪਚਾਰ ਹਸਪਤਾਲ ਆਉਣ ਦੀ ਸਮੱਸਿਆ ਤੋਂ ਬਚਣ ਲਈ ਲਿਆ ਗਿਆ ਹੈ।

Last Updated : Apr 22, 2020, 11:58 AM IST

ABOUT THE AUTHOR

...view details