ਹਰਿਆਣਾ: ਸੂਬੇ 'ਚ ਹੋਈਆਂ 14ਵੀਂ ਵਿਧਾਨ ਸਭਾ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। 21 ਅਕਤੂਬਰ ਨੂੰ ਪਈਆਂ ਵੋਟਾਂ ਵਿੱਚ ਇਸ ਵਾਰ 65.6 ਫ਼ੀਸਦੀ ਹੀ ਵੋਟਾਂ ਪਈਆਂ। ਦੱਸ ਦਈਏ ਕਿ ਇਹ ਮਤਦਾਨ ਪਿੱਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਹੈ।
ਉਮੀਦਵਾਰਾਂ ਦੀ ਜਾਣਕਾਰੀ
ਸੂਬੇ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਹਲਕਿਆਂ ਦੇ ਵਿੱਚ ਕੁੱਲ 1,169 ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਸਨ। ਉਮੀਦਵਾਰਾਂ ਵਿੱਚੋਂ 1064 ਮਰਦ, 104 ਔਰਤਾਂ ਤੇ 1 ਉਮੀਦਵਾਰ ਤੀਜੇ ਲਿੰਗ ਦੇ ਨਾਲ ਸੰਬਧਿਤ ਹੈ।
ਦੱਸ ਦਈਏ ਕਿ ਸਭ ਤੋਂ ਘੱਟ ਉਮੀਦਵਾਰ ਅੰਬਾਲਾ ਛਾਉਣੀ ਤੋਂ ਸਨ, ਸ਼ਾਹਬਾਦ ਹਲਕਿਆਂ ਵਿੱਚ 6-6 ਉਮੀਦਵਾਰ ਖੜ੍ਹੇ ਸਨ। ਜਦਕਿ ਸਭ ਤੋਂ ਜ਼ਿਆਦਾ ਉਮੀਦਵਾਰ ਹਾਂਸੀ ਤੋਂ ਸਨ। ਇਨ੍ਹਾਂ ਦੀ ਗਿਣਤੀ 25 ਦੱਸੀ ਜਾ ਰਹੀ ਹੈ।
ਵਿਧਾਨ ਸਭਾ ਹਲਕਾ ਬਾਦਸ਼ਾਹਪੁਰ
ਵੋਟਰਾਂ ਦੀ ਗਿਣਤੀ ਦੇ ਮਾਮਲੇ 'ਚ ਸਭ ਤੋਂ ਅਹਿਮ ਅਤੇ ਵੱਡਾ ਹਲਕਾ ਬਾਦਸ਼ਾਹਪੁਰ ਹੈ। ਇੱਥੇ ਵੋਟਰਾਂ ਦੀ ਕੁੱਲ ਗਿਣਤੀ 3 ਲੱਖ 96 ਹਜ਼ਾਰ 281 ਹੈ, ਜਦਕਿ ਸਭ ਤੋਂ ਛੋਟਾ ਹਲਕਾ ਨਾਰਨੌਲ ਹੈ। ਇੱਥੇ ਦੀ ਕੁਲ੍ਹ ਗਿਣਤੀ 1 ਲੱਖ 44 ਹਜ਼ਾਰ 66 ਵੋਟਰ ਹਨ।
ਪ੍ਰਵਾਸੀ ਵੋਟਰਾਂ ਦੀ ਜਾਣਕਾਰੀ
ਸੂਬੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਕਰੋੜ 83 ਲੱਖ 90 ਹਜ਼ਾਰ 525 ਦੇ ਕਰੀਬ ਹੈ। ਇਨ੍ਹਾਂ ਵੋਟਰਾਂ ਦੀ ਗਿਣਤੀ ਵਿੱਚੋਂ ਸਰਵਿਸ ਵੋਟਰ 1 ਲੱਖ 7 ਹਜ਼ਾਰ 955 ਹਨ ਅਤੇ ਪ੍ਰਵਾਸੀ ਵੋਟਰਾਂ ਦੀ ਗਿਣਤੀ 724 ਦੇ ਕਰੀਬ ਹੈ।
ਕਿੰਨੇ ਬਣਾਏ ਗਏ ਸੀ ਪੋਲਿੰਗ ਸਟੇਸ਼ਨ ?
ਵਰਣਨਯੋਗ ਹੈ ਕਿ ਮਰਦ ਵੋਟਰਾਂ ਦੀ ਕੁੱਲ ਗਿਣਤੀ 98 ਲੱਖ 78 ਹਜ਼ਾਰ 42 ਦੇ ਕਰੀਬ ਹੈ। ਔਰਤਾਂ ਦੀ ਗਿਣਤੀ 85 ਲੱਖ 12 ਹਜ਼ਾਰ 231 ਦੇ ਕਰੀਬ ਹੈ ਅਤੇ 252 ਵਿਅਕਤੀ ਤੀਜੇ ਲਿੰਗ ਨਾਲ ਸਬੰਧਤ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਸਨ। ਇਨ੍ਹਾਂ ਸਟੇਸ਼ਨਾਂ ਵਿੱਚੋਂ 19,425 ਰੈਗੂਲਰ ਤੇ 153 ਸਹਾਇਕ ਪੋਲਿੰਗ ਸਟੇਸ਼ਨ ਹਨ।
ਸੁਰੱਖਿਆ ਦੇ ਪ੍ਰਬੰਧ
ਵੋਟਾਂ ਦੇ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਸੂਬੇ ਵਿੱਚ ਕੁੱਲ 4,500 ਤੋਂ ਵੱਧ ਨਾਕੇ ਲਾਏ ਗਏ ਹਨ।
ਕਿੰਨੇ ਹਨ ਜ਼ਿਲ੍ਹੇ?
ਪੰਚਕੂਲਾ – ਕਾਲਕਾ, ਪੰਚਕੂਲਾ
ਅੰਬਾਲਾ – ਨਾਰਾਇਣਗੜ੍ਹ, ਅੰਬਾਲਾ ਛਾਉਣੀ, ਅੰਬਾਲਾ ਸ਼ਹਿਰ, ਮੁਲਾਣਾ (SC)
ਯਮੁਨਾਨਗਰ – ਸਢਾਉਰਾ (SC), ਜਗਾਧਰੀ, ਯਮੁਨਾਨਗਰ, ਰਾਦੌਰ
ਕੁਰੂਕਸ਼ੇਤਰ – ਲਾਡਵਾ, ਸ਼ਾਹਬਾਦ (SC), ਥਾਨੇਸਰ, ਪੇਹੋਵਾ
ਕੈਥਲ – ਗੂਹਲਾ (SC), ਕਲਾਇਤ, ਕੈਥਲ, ਪੁੰਡਰੀ
ਕਰਨਾਲ – ਨੀਲੋਖੇੜੀ (SC), ਇੰਦਰੀ, ਕਰਨਾਲ, ਘਰੌਂਦਾ, ਅਸੰਧ