ਨਵੀਂ ਦਿੱਲੀ : ਕੀ ਰਾਹੁਲ ਗਾਂਧੀ ਸਚਮੁੱਚ ਜਾਣਗੇ? ਪਾਰਟੀ ਦੀ ਵਿਗੜਦੀ ਹਾਲਤ ਨੇ ਅਫ਼ੜਾ-ਤਫ਼ੜੀ ਨੂੰ ਹੋਰ ਤੇਜ਼ ਕਰ ਦਿੱਤਾ ਹੈ ਜਿਸ ਦੀ ਵਜ੍ਹਾ ਨਾਲ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਪਬਲਿਕ ਕਰਨ ਤੇ ਮਜਬੂਰ ਹੋਣਾ ਪਿਆ। ਰਾਹੁਲ ਗਾਂਧੀ ਨੇ ਆਪਣੇ ਟਵਿਟਰ ਖਾਤੇ ਦੀ ਬਾਇਓ ਤੋਂ 'ਕਾਂਗਰਸ ਪ੍ਰਧਾਨ' ਨੂੰ ਹਟਾ ਦਿੱਤਾ ਹੈ ਜੋ ਕਿ ਕਾਂਗਰਸ ਪਾਰਟੀ ਲਈ ਇੱਕ ਵੱਡਾ ਇਸ਼ਾਰਾ ਸੀ। ਇਸ ਦਾ ਭਾਵ ਹੈ ਕਿ ਕਾਂਗਰਸ ਜਿੰਨੀ ਛੇਤੀ ਹੋ ਸਕੇ ਨਵੇਂ ਪ੍ਰਧਾਨ ਦੀ ਚੋਣ ਕਰ ਲਵੇ।
ਤੁਹਾਨੂੰ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਵਾਲੇ ਫ਼ੈਸਲੇ ਤੇ ਅੜਿੱਕਾ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਵਿੱਚ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਗਹਿਮਾ ਗਹਿਮੀ 'ਤੇ ਤੰਜ ਕਸਦਿਆਂ ਕਿਹਾ 'ਪਤਾ ਨਹੀਂ ਕਾਂਗਰਸ ਦਾ ਪ੍ਰਧਾਨ ਕੌਣ ਹੈ, ਕੌਣ ਬਣੇਗਾ ਜਾਂ ਨਹੀਂ।'