ਪੰਜਾਬ

punjab

By

Published : Oct 2, 2019, 9:33 PM IST

ETV Bharat / bharat

ਕੌਣ ਸੀ ਰਾਸ਼ਟਰ ਪਿਤਾ ਨੂੰ ਗੋਲੀ ਮਾਰਨ ਵਾਲਾ 'ਗੋਡਸੇ' ?

ਦੁਨੀਆ ਭਰ ਵਿੱਚ ਬਾਪੂ ਕਹਾਉਣ ਵਾਲੇ ਤੇ ਸਾਰਿਆਂ ਦੇ ਦਿਲਾਂ 'ਚ ਰਾਜ ਕਰਨ ਵਾਲੇ ਮਹਾਤਮਾ ਗਾਂਧੀ ਦਾ ਕਤਲ ਨਾਥੂ ਰਾਮ ਗੋਡਸੇ ਨੇ ਕੀਤਾ ਸੀ। 15 ਨਵੰਬਰ 1949 ਨੂੰ ਗੋਡਸੇ ਨੂੰ ਮਹਾਤਮਾ ਗਾਂਧੀ ਦੇ ਕਤਲ ਕਰਨ ਦੇ ਮਾਮਲੇ ਵਿੱਚ ਫ਼ਾਂਸੀ ਦੀ ਸਜ਼ਾ ਜ਼ਰੂਰ ਦਿੱਤੀ ਗਈ ਸੀ। 30 ਜਨਵਰੀ 1948 ਨੂੰ, ਬਾਪੂ ਦੇ ਬਹੁਤ ਨੇੜੇ ਗਏ ਤੇ ਉਨ੍ਹਾਂ ਦੇ ਸੀਨੇ ਵਿੱਚ 3 ਗੋਲੀਆਂ ਮਾਰੀਆਂ ਤੇ ਉਸ ਨੂੰ ਮਾਰ ਦਿੱਤਾ।

ਫ਼ੋਟੋ

ਕੌਣ ਸਨ ਗੋਡਸੇ
ਨਾਥੂ ਰਾਮ ਗੌਡਸੇ ਦਾ ਜਨਮ ਇਕ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ। ਹਾਈ ਸਕੂਲ ਤੋਂ ਬਾਅਦ ਗੋਡਸੇ ਨੇ ਪੜ੍ਹਾਈ ਛੱਡ ਕੇ ਆਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ ਤੇ ਹਿੰਦੂ ਰਾਸ਼ਟਰੀ ਦਲ ਦੇ ਨਾਂਅ ਦਾ ਇੱਕ ਸੰਗਠਨ ਸ਼ੁਰੂ ਕੀਤਾ ਜਿਸ ਦਾ ਮਕਸਦ ਆਜ਼ਾਦੀ ਲਈ ਲੜਨਾ ਸੀ।

ਕਿਉਂ ਗੋਡਸੇ ਨੇ ਗਾਂਧੀ ਜੀ ਦਾ ਕੀਤਾ ਕਤਲ
ਗੋਡਸੇ ਨੇ ਗਾਂਧੀ ਜੀ ਦਾ ਕਤਲ ਕਿਉਂ ਕੀਤਾ, ਇਸ 'ਤੇ ਕਈ ਕਿਆਸ ਲਾਏ ਗਏ ਪਰ ਅਸਲ ਵਜ੍ਹਾ ਕੀ ਸੀ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਅਜਿਹਾ ਮੰਨਿਆ ਜਾਂਦਾ ਹੈ ਕਿ ਗੋਡਸੇ ਨੂੰ ਲੱਗਣ ਲੱਗਿਆ ਸੀ ਕਿ ਵੰਡ ਦੇ ਅਸਲੀ ਜ਼ਿੰਮੇਵਾਰ ਮਹਾਤਮਾ ਗਾਂਧੀ ਹਨ ਤੇ ਉਨ੍ਹਾਂ ਨੇ ਆਪਣੀ ਚੰਗਾ ਅਕਸ ਬਣਾਏ ਰੱਖਣ ਦੇਸ਼ ਦੀ ਵੰਡ ਕਰਵਾ ਦਿੱਤੀ।

ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਗਾਂਧੀ ਜੀ ਪਾਕਿਸਤਾਨ ਗਏ ਸਨ, ਉਹ ਵੀ ਗੋਡਸੇ ਨੂੰ ਚੰਗਾ ਨਹੀਂ ਲੱਗਿਆ ਸੀ। ਗੋਡਸੇ ਨੂੰ ਇਹ ਵੀ ਲੱਗਿਆ ਸੀ ਕਿ ਕਸ਼ਮੀਰ ਮੁੱਦੇ ਤੋਂ ਬਾਅਦ ਹੀ ਜਿੰਨਾ ਨੇ ਗਾਂਧੀ ਜੀ ਨੂੰ ਪਾਕਿਸਤਾਨ ਦੌਰੇ ਦੀ ਸਹਿਮਤੀ ਦਿੱਤੀ ਸੀ। ਗੋਡਸੇ ਦਾ ਮੰਨਣਾ ਸੀ ਕਿ ਗਾਂਧੀ ਜੀ ਮੁਸਲਮਾਨਾਂ ਲਈ ਜ਼ਿਆਦਾ ਝੁਕਾਅ ਰੱਖਦੇ ਹਨ ਤੇ ਉਨ੍ਹਾਂ ਨੂੰ ਹਿੰਦੂਆਂ ਦੀ ਪਰਵਾਹ ਨਹੀਂ ਸੀ। ਇੰਨਾਂ ਹੀ ਨਹੀਂ ਇਹ ਵੀ ਮੰਨਿਆ ਜਾਂਦਾ ਹੈ ਕਿ ਗੋਡਸੇ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਇੱਕ ਸਾਧੂ ਹੋ ਸਕਦੇ ਹਨ ਪਰ ਇੱਕ ਸਿਆਸੀ ਆਗੂ ਨਹੀਂ ਹੋ ਸਕਦੇ।

ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਗੋਡਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਬਾਅਦ ਵਿੱਚ ਉਸ 'ਤੇ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਹਾਈ ਕੋਰਟ ਵਿੱਚ 8 ਨਵੰਬਰ 1949 ਨੂੰ ਉਸ ਦਾ ਟ੍ਰਾਇਲ ਹੋਇਆ ਤੇ 15 ਨਵੰਬਰ ਨੂੰ ਅੰਬਾਲਾ ਜੇਲ੍ਹ ਵਿੱਚ ਫ਼ਾਂਸੀ ਦੀ ਸਜ਼ਾ ਹੋ ਗਈ।

ABOUT THE AUTHOR

...view details