ਪੰਜਾਬ

punjab

ETV Bharat / bharat

ਕਾਂਗਰਸ ਸਾਂਸਦਾਂ ਨੂੰ ਕਿਸ ਨੇ ਰੋਕਿਆ, ਸਵੇਰੇ ਹੀ ਜਹਾਜ਼ ਫੜ੍ਹ ਕੇ ਕਸ਼ਮੀਰ ਚਲੇ ਜਾਣ: ਭਾਜਪਾ

ਯੂਰੋਪੀਅਨ ਸੰਘ ਦੇ 28 ਸਾਂਸਦਾਂ ਦੇ ਕਸ਼ਮੀਰ ਦੌਰੇ ਤੇ ਸਵਾਲ ਚੁੱਕਣ ਵਾਲੇ ਕਾਂਗਰਸ ਸਾਂਸਦਾਂ 'ਤੇ ਭਾਜਪਾ ਨੇ ਟਿੱਪਣੀ ਕੀਤੀ ਹੈ ਕਿ ਕਾਂਗਰਸ ਵਾਲਿਆਂ ਨੂੰ ਕਿਸ ਨੇ ਰੋਕਿਆ ਹੈ ਚਾਹੇ ਉਹ ਸਵੇਰੇ ਹੀ ਫ਼ਲਾਇਟ ਫੜ੍ਹ ਕੇ ਕਸ਼ਮੀਰ ਚਲੇ ਜਾਣ।

ਕਸ਼ਮੀਰ

By

Published : Oct 29, 2019, 4:29 PM IST

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਯੂਰੋਪੀਅਨ ਸੰਘ (ਈਯੂ) ਦੇ 28 ਸਾਂਸਦਾਂ ਦੇ ਕਸ਼ਮੀਰ ਦੌਰੇ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਦਲਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਮੁੱਦੇ ਨੇ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਸ਼ਮੀਰ ਜਾਣਾ ਹੈ ਤਾਂ ਕਾਂਗਰਸ ਵਾਲੇ ਸਵੇਰੇ ਹੀ ਫ਼ਲਾਇਟ ਲੈ ਕੇ ਜਾ ਸਕਦੇ ਹਨ।

ਪਾਰਟੀ ਦਾ ਕਹਿਣਾ ਹੈ ਕਿ ਕਸ਼ਮੀਰ ਜਾਣ 'ਤੇ ਹੁਣ ਕਿਸੇ ਪ੍ਰਕਾਰ ਦੀ ਪਾਬੰਧੀ ਨਹੀਂ ਹੈ। ਕਸ਼ਮੀਰ ਦੇਸ਼ ਵਾਸੀਆਂ ਅਤੇ ਵਿਦੇਸ਼ੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਜਿਹੇ ਵਿੱਚ ਵਿਦੇਸ਼ੀ ਸਾਂਸਦਾਂ ਦੇ ਕਸ਼ਮੀਰ ਦੌਰੇ ਨੂੰ ਲੈ ਕੇ ਸਵਾਲ ਚੱਕਣ ਦਾ ਕੋਈ ਮਤਲਬ ਨਹੀਂ ਹੈ।

ਭਾਜਪਾ ਦੇ ਬੁਲਾਰੇ ਸ਼ਹਨਵਾਜ਼ ਹੁਸੈਨ ਨੇ ਆਈਏਐਨਐਸ ਨੂੰ ਕਿਹਾ, 'ਕਸ਼ਮੀਰ ਜਾਣਾ ਹੈ ਤਾਂ ਕਾਂਗਰਸ ਵਾਲੇ ਸਵੇਰੇ ਹੀ ਫ਼ਲਾਇਟ ਲੈ ਕੇ ਚਲੇ ਜਾਣ। ਗੁਲਮਾਰਗ ਜਾਣ, ਅਨੰਤਨਾਗ ਜਾਣ, ਸੈਰ ਕਰਨ ਘੁੰਮਣ-ਫਿਰਨ, ਕਿਸੇ ਨੇ ਉਨ੍ਹਾਂ ਨੂੰ ਰੋਕਿਆ ਹੈ। ਹੁਣ ਤਾਂ ਆਮ ਯਾਤਰੀਆਂ ਲਈ ਵੀ ਕਸ਼ਮੀਰ ਖੋਲ੍ਹ ਦਿੱਤਾ ਗਿਆ ਹੈ।'

ਸ਼ਹਨਵਾਜ਼ ਨੇ ਕਿਹਾ ਕਿ ਜਦੋਂ ਘਾਟੀ ਤੋਂ ਧਾਰਾ 370 ਨੂੰ ਹਟਾਇਆ ਗਿਆ ਸੀ ਤਾਂ ਸ਼ਾਂਤੀ ਦੇ ਮੱਦੇਨਜ਼ਰ ਇਹੋ ਜੇ ਕਦਮ ਚੁੱਕੇ ਗਏ ਸੀ ਪਰ ਹਾਲਾਤ ਆਮ ਹੁੰਦੇ ਹੀ ਸਾਰੀਆਂ ਰੋਕਾਂ ਹਟਾ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਸਿਰਫ ਦਿਖਾਉਣ ਲਈ ਹੈ।

ABOUT THE AUTHOR

...view details