ਨਵੀਂ ਦਿੱਲੀ: ਰਾਜਧਾਨੀ ਵਿੱਚ ਸੋਮਵਾਰ ਨੂੰ ਹਵਾ ਗੁਣਵੱਤਾ ਇੱਕ ਵਾਰ ਮੁੜ ਤੋਂ ਖ਼ਤਰਨਾਕ ਪੱਧਰ ਤੇ ਪਹੁੰਚ ਗਈ ਹੈ। ਹਵਾ ਗੁਣਵੱਤਾ ਇੰਡੈਕਸ ਤੇ 582 ਦਰਜ ਕੀਤੀ ਗਈ ਹੈ। ਪੂਰੀ ਦਿੱਲੀ ਵਿੱਚ ਪੀਐਮ 2.5 ਦਾ ਸਤਰ ਵੱਧ ਤੋਂ ਵੱਧ 555 ਤੇ ਜਦੋਂ ਕਿ ਪੀਐਮ 10 ਦਾ ਸਤਰ 695 ਤੇ ਪਹੁੰਚ ਗਿਆ ਹੈ।
ਕੇਂਦਰੀ ਏਜੰਸੀ, ਸਿਸਟਮ ਆਫ਼ ਏਅਰ ਕਵਾਲਿਟੀ ਐਂਡ ਵੈਦਰ ਫ਼ਾਰਕਾਸਟ ਨੇ ਐਤਵਾਰ ਨੂੰ ਦਿੱਲੀ ਦੇ ਲੋਕਾਂ ਨੂੰ ਜ਼ਿਆਦਾ ਜਾਂ ਭਾਰੀ ਕਸਰਤ ਨਾ ਕਰਨ ਦੀ ਸਲਾਹ ਦਿੱਤੀ। ਏਜੰਸੀ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ, ਜ਼ਿਆਦਾ ਕਸਰਤ ਨਾ ਕਰੋ, ਅਸਥਮਾ ਅਤੇ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਦੇ ਚਲਦਿਆਂ ਛੇਤੀ ਹੀ ਦਵਾਈ ਲੈ ਲਓ। ਸਾਹ ਫੁੱਲਣ, ਸਾਹ ਲੈਣ ਵਿੱਚ ਤਕਲੀਫ ਅਤੇ ਥਕਾਨ ਮਹਿਸੂਸ ਹੋਣ ਤੇ ਦਿਲ ਦੀ ਡਾਕਟਰ ਨਾਲ ਸਪੰਰਕ ਕਰੋ।