ਪੰਜਾਬ

punjab

ETV Bharat / bharat

WHO ਨੂੰ ਉਮੀਦ, ਪੋਲੀਓ ਵਾਂਗ ਕੋਰੋਨਾ ਵਾਇਰਸ ਨੂੰ ਵੀ ਖ਼ਤਮ ਕਰ ਸਕਦੈ ਭਾਰਤ - ਪੋਲੀਓ ਵਾਂਗ ਕੋਰੋਨਾ ਨੂੰ ਵੀ ਖ਼ਤਮ ਕਰ ਸਕਦੈ ਭਾਰਤ

ਕੋਰੋਨਾ ਵਾਇਰਸ ਦ ਵੱਧਦੇ ਮਾਮਲਿਆਂ ਵਿਚਾਲੇ WHO ਨੇ ਭਾਰਤ ਤੋਂ ਉਮੀਦ ਜਤਾਈ ਹੈ ਕਿ ਜਿਵੇਂ ਪੋਲੀਓ ਤੇ ਚੇਚਕ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਹੈ ਤੇ ਉਸੇ ਤਰ੍ਹਾਂ ਭਾਰਤ ਕੋਰੋਨਾ ਵਾਇਰਸ ਨੂੰ ਵੀ ਖ਼ਤਮ ਕਰ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ
ਵਿਸ਼ਵ ਸਿਹਤ ਸੰਗਠਨ

By

Published : Mar 24, 2020, 10:44 AM IST

ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਤੋਂ ਉਮੀਦ ਜਤਾਈ ਹੈ ਕਿ ਭਾਰਤ ਨੇ ਜਿਵੇਂ ਪੋਲੀਓ ਤੇ ਚੇਚਕ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਹੈ ਤੇ ਉਸੇ ਤਰ੍ਹਾਂ ਕੋਰੋਨਾ ਵਾਇਰਸ ਨੂੰ ਵੀ ਖ਼ਤਮ ਕਰ ਸਕਦਾ ਹੈ

ਸੋਮਵਾਰ ਨੂੰ ਡਬਲਿਯੂਐਚਓ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ ਰਿਆਨ ਨੇ ਕਿਹਾ ਕਿ ਭਾਰਤ, ਚੀਨ ਵਾਂਗ ਇੱਕ ਵੱਡੀ ਆਬਾਦੀ ਵਾਲਾ ਦੇਸ਼ ਹੈ, ਅਤੇ ਇਸ ਦੇ ਦੂਰਗਾਮੀ ਨਤੀਜੇ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਵੱਡੀ ਆਬਾਦੀ ਵਾਲੇ ਦੇਸ਼ ਕੀ ਕਦਮ ਚੁੱਕਦੇ ਹਨ। ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਜਨਤਕ ਸਿਹਤ ਪੱਧਰ 'ਤੇ ਵੱਡੇ ਫੈਸਲੇ ਲੈਣੇ ਜਾਰੀ ਰੱਖੇ।

ਉਨ੍ਹਾਂ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਭਾਰਤ ਤੋਂ ਉਮੀਦ ਜਤਾਈ ਅਤੇ ਕਿਹਾ, ‘ਭਾਰਤ ਨੇ ਚੇਚਕ ਅਤੇ ਪੋਲੀਓ ਦੇ ਖਾਤਮੇ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ। ਭਾਰਤ ਵਿਚ ਬਹੁਤ ਜ਼ਿਆਦਾ ਸਮਰੱਥਾ ਹੈ, ਹੋਰ ਦੇਸ਼ਾਂ ਵਿਚ ਬਹੁਤ ਸਮਰੱਥਾ ਹੈ, ਜਦੋਂ ਕਮਿਊਨਿਟੀ ਅਤੇ ਸਿਵਲ ਸੁਸਾਇਟੀਆਂ ਇਕੱਠੀਆਂ ਹੁੰਦੀਆਂ ਹਨ।

ਦੱਸ ਦਈਏ ਕਿ 180 ਤੋਂ ਵੱਧ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਜਿਸ ਕਾਰਨ ਵਿਸ਼ਵ ਭਰ ਵਿੱਚ 15 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਮਹਾਮਾਰੀ ਦਾ ਰੂਪ ਲੈ ਚੁੱਕੇ ਇੱਸ ਵਾਇਰਸ ਨਾਲ ਲੱਖਾਂ ਹੀ ਲੋਕ ਪੀੜਤ ਹਨ। ਭਾਰਤ ਵਿਚ ਸਥਿਤੀ ਅਜੇ ਇੰਨੀ ਖ਼ਰਾਬ ਨਹੀਂ ਹੋਈ ਹੈ ਅਤੇ ਭਾਰਤ ਸਰਕਾਰ ਇਸ ਨੂੰ ਕਾਬੂ ਕਰਨ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।

ABOUT THE AUTHOR

...view details