ਹੈਦਰਾਬਾਦ: ਇੱਕ 14 ਸਾਲ ਦੇ ਸਫੈਦ ਬਾਘ ਦੀ ਤੇਲੰਗਾਨਾ ਦੀ ਰਾਜਧਾਨੀ ਹੈਦਾਰਾਬਾਦ ਵਿੱਚ ਮੌਤ ਹੋ ਗਈ। ਇਸ ਸਫੈਦ ਬਾਘ ਦਾ ਨਾਮ ਬਦਰੀ ਸੀ ਅਤੇ ਇਹ ਕਈ ਸਾਲਾਂ ਤੋਂ ਨਹਿਰੂ ਜ਼ੂਲੋਜਿਕਲ ਪਾਰਕ ਵਿੱਚ ਰਹਿ ਰਿਹਾ ਸੀ। ਇਸਦੀ ਮੌਤ ਦਾ ਕਾਰਨ ਟਿਊਮਰ ਦੱਸਿਆ ਜਾ ਰਿਹਾ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਅਜੇ ਇੱਕ ਮਹੀਨੇ ਪਹਿਲਾਂ ਹੀ ਬਾਘ ਨੂੰ ਹੋਏ ਟਿਊਮਰ ਬਾਰੇ ਡਾਕਟਰਾਂ ਨੂੰ ਪਤਾ ਲੱਗਿਆ ਸੀ। ਇਹ ਟਿਊਮਰ ਬਾਘ ਦੇ ਸੱਜੇ ਕੰਨ ਦੇ ਹੇਠਾਂ ਸੀ। ਹੌਲੀ-ਹੌਲੀ ਬਾਘ ਦੀ ਹਾਲਤ ਵਿਗੜਨ ਲੱਗੀ, ਜਿਸ ਨਾਲ ਉਸਦੀ ਮੌਤ ਹੋ ਗਈ।
ਬਾਘ ਦੇ ਸਹੀ ਇਲਾਜ ਲਈ ਉਸਨੂੰ ਅਲੱਗ ਤੋਂ ਇੱਕ ਪਿੰਜਰੇ ਵਿੱਚ ਰੱਖਿਆ ਗਿਆ, ਜਿੱਥੇ ਉਸਦਾ ਠੀਕ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਸੀ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਸ਼ੁੱਕਰਵਾਰ ਨੂੰ 11.30 ਵਜੇ ਸਵੇਰੇ ਬਾਘ ਨੇ ਅੰਤਮ ਸਾਂਹ ਲਏ। ਸ਼ਨੀਵਾਰ ਨੂੰ ਬਾਘ ਦਾ ਪੋਸਮਾਰਟਮ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਵਿੱਚ ਇਹ ਸਾਫ਼ ਹੋਇਆ ਕਿ ਮੌਤ ਦਾ ਕਾਰਨ ਟਿਊਮਰ ਹੀ ਰਿਹਾ ਹੋਵੇਗਾ।
ਦੱਸ ਦਈਏ ਕਿ ਬਦਰੀ ਦੇ ਕੰਨ ਹੇਠਾਂ ਗਲੇ ਉੱਤੇ ਹੋਏ ਟਿਊਮਰ ਦਾ ਭਾਰ ਕਰੀਬ ਪੰਜ ਕਿੱਲੋ ਸੀ। ਸ਼ੁਰੂਆਤੀ ਇਲਾਜ ਤੋਂ ਬਾਅਦ ਬਾਘ ਨੂੰ ਥੋੜ੍ਹੀ ਰਾਹਤ ਮਿਲੀ ਅਤੇ ਉਹ ਭੋਜਨ ਵੀ ਪੂਰਾ ਖਾਣ ਲੱਗਾ ਸੀ। ਸੱਤ ਅਗਸਤ 2019 ਨੂੰ ਵੇਖਿਆ ਗਿਆ ਕਿ ਉਸਦੇ ਗਲ਼ ਉੱਤੇ ਸੋਜ ਵੱਧ ਗਈ ਅਤੇ ਵੱਧਦੇ-ਵੱਧਦੇ ਉਹ ਗਲੇ ਤੱਕ ਪਹੁੰਚ ਗਈ। ਇਸਦੇ ਨਾਲ ਹੀ ਬਾਘ ਦੀਆਂ ਖਾਣ ਦੀਆਂ ਆਦਤਾਂ ਵਿੱਚ ਵੀ ਬਦਲਾਅ ਵੇਖੇ ਗਏ ਅਤੇ ਹੁਣ ਉਹ ਕੁੱਝ ਹੀ ਮਾਸ ਦੇ ਟੁਕੜੇ ਖਾਂਦਾ ਸੀ। 13 ਅਗਸਤ ਨੂੰ ਬਾਘ ਦੀ ਹਾਲਤ ਜ਼ਿਆਦਾ ਵਿਗੜ ਗਈ। ਮਾਮਲੇ ਨੂੰ ਸੰਭਾਲਣ ਲਈ ਇਲਾਜ ਦੇ ਕਈ ਤਰੀਕੇ ਵਰਤੇ ਗਏ, ਖੂਨ ਵੀ ਚੜ੍ਹਾਇਆ ਗਿਆ। ਇਸ ਤੋਂ ਬਾਅਦ ਵੀ ਕੋਈ ਫ਼ਰਕ ਨਹੀਂ ਪਿਆ, ਸੋਜ ਵੱਧਦੀ ਹੀ ਗਈ।
ਤੇਲੰਗਾਨਾ: ਗਲੇ 'ਚ ਟਿਊਮਰ ਕਾਰਨ 14 ਸਾਲ ਦੇ ਸਫ਼ੈਦ ਬਾਘ ਦੀ ਮੌਤ - ਸਫੈਦ ਬਾਘ
ਤੇਲੰਗਾਨਾ ਦੇ ਹੈਦਰਾਬਾਦ ਵਿੱਚ 14 ਸਾਲ ਦੇ ਸਫੈਦ ਬਾਘ ਦੀ ਮੌਤ ਹੋ ਗਈ। ਬਾਘ ਦੀ ਮੌਤ ਦਾ ਕਾਰਨ ਗਲੇ ਵਿੱਚ ਟਿਊਮਰ ਦੱਸਿਆ ਜਾ ਰਿਹਾ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਪੋਸਟਮਾਰਟਮ ਦੌਰਾਨ ਇਕੱਠਾ ਕੀਤੇ ਗਏ ਸੈਂਪਲਾਂ ਨੂੰ ਸ਼ਾਂਤੀਨਗਰ ਦੇ ਵੈੱਟਨਰੀ ਬਾਇਓਲਾਜਿਕਲ ਸੰਸਥਾਨ, ਰਾਜੇਂਦਰਨਗਰ ਦੇ ਵੈੱਟਨਰੀ ਸਾਇੰਸ ਕਾਲਜ ਅਤੇ ਖਤਮ ਹੋ ਰਹੀਆਂ ਪ੍ਰਜਾਤੀਆਂ ਦੇ ਸੰਭਾਲ ਕੇਂਦਰ ਵਿੱਚ ਭੇਜਿਆ ਗਿਆ ਹੈ। ਉੱਥੇ ਹੀ ਅੱਟਾਪੁਰ ਸਥਿਤ ਸੈੱਲੂਲਰ ਅਤੇ ਮਾਲਿਕਿਊਲਰ ਬਾਇਓਲਾਜੀ ਕੇਂਦਰ ਉੱਤੇ ਵੀ ਇਹ ਸੈਂਪਲ ਭੇਜੇ ਗਏ ਹਨ। ਇਨ੍ਹਾਂ ਸਥਾਨਾਂ ਉੱਤੇ ਇਸਦੀ ਪੂਰੀ ਜਾਂਚ ਕੀਤੀ ਜਾਵੇਗੀ।
ਦੱਸ ਦਈਏ ਕਿ ਇਹ ਦੂਜੀ ਘਟਨਾ ਹੈ, ਜਿਸ ਵਿੱਚ ਬਾਘ ਦੀ ਜਾਨ ਜੂ ਵਿੱਚ ਹੀ ਚਲੀ ਗਈ। ਇਸ ਤੋਂ ਪਹਿਲਾਂ ਵੀ ਜਿਨ੍ਹਾਂ ਬਾਘਾਂ ਦੀ ਮੌਤ ਹੋਈ, ਉਨ੍ਹਾਂ ਵਿੱਚੋਂ ਇੱਕ ਰਾਇਲ ਬੰਗਾਲ ਟਾਈਗਰ ਸੀ, ਜਿਸਦਾ ਨਾਮ ਪ੍ਰਾਰਥਨਾ ਸੀ। ਉਸ ਬਾਘ ਦੀ ਉਮਰ 21 ਸਾਲ ਸੀ ਅਤੇ ਇਸ ਮਹੀਨੇ ਪੰਜ ਤਾਰੀਖ ਨੂੰ ਹੀ ਉਸਦੀ ਵੀ ਮੌਤ ਹੋ ਗਈ।