ਮੌਸਮ ਵਿਭਾਗ ਨੇ ਕਿੱਥੇ ਕੀਤਾ ਯੈਲੋ ਅਲਰਟ ਜਾਰੀ ਪੜ੍ਹੋ ਪੂਰੀ ਖ਼ਬਰ
ਪੰਜਾਬ 'ਚ ਮੀਂਬਹ ਦਾ ਸੀਜ਼ਨ ਸ਼ੁਰੂ ਹੁੰਦਿਆ ਹੀ ਕਈ ਇਲਾਕਿਆਂ 'ਚ ਪਿਆ ਭਾਰੀ ਮਾਤਰਾ 'ਚ ਮੀਂਹ
ਚੰਡੀਗੜ੍ਹ: ਪੰਜਾਬ 'ਚ ਮੀਂਹ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਮੀਂਹ ਪਿਆ ਹੈ। ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਨਾਲ-ਨਾਲ ਝੋਨੇ ਅਤੇ ਸ਼ਬਜੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਦਾ ਅਗਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਮਾਨਸੂਨ ਦੇ ਆਉਣ ਨਾਲ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਵੀ ਮੀਂਹ ਪਿਆ ਹੈ। ਸਭ ਤੋ ਜਿਆਦਾ ਮੀਂਹ ਹਿਮਾਚਲ ਪ੍ਰਦੇਸ਼ ਵਿੱਚ ਪਿਆ ਹੈ ਤੇ ਇਸ ਨਾਲ ਹੀ ਹਿਮਾਚਲ ਤੋਂ ਰਿਪੋਰਟ ਆਈ ਹੈ ਰਿਪੋਰਟ ਮੁਤਾਬਕ ਸ਼ਿਮਲਾ 'ਚ ਧੁੰਦ ਦੇਖਣ ਨੂੰ ਮਿਲੀ ਜਿਸ ਕਰਕੇ ਪ੍ਰਸ਼ਾਸਨ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਰਹਿਣ ਲਈ ਕਿਹਾ ਹੈ।