ਨਵੀਂ ਦਿੱਲੀ: ਭਾਰਤ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ "ਜਦੋਂ ਸੰਸਦ ਮਾੜੇ ਕਾਨੂੰਨ ਬਣਾਉਂਦੀ ਹੈ, ਤਾਂ ਜੱਜ ਉਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਕੇ ਉਹ ਕੰਮ ਕਰਦੇ ਹਨ ਜੋ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ।"
ਇੱਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਚੰਗੇ ਕਾਨੂੰਨ ਉਦੋਂ ਬਣਦੇ ਹਨ ਜਦੋਂ ਸੰਸਦ ਅਤੇ ਵਿਧਾਨ ਸਭਾ ਵੱਲੋਂ ਮੌਕੇ ਦੇ ਸ਼ਾਸਕਾਂ ਨੂੰ ਕਿਸੇ ਕਾਨੂੰਨ ਦੀ ਪੁਸ਼ਟੀ ਲਈ ਨਹੀਂ ਬੁਲਾਇਆ ਜਾਂਦਾ।
ਅੰਸਾਰੀ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ ਸੈਸ਼ਨ ਹੁਣ ਸਿਰਫ਼ “ਰਸਮ” ਬਣ ਕੇ ਰਹਿ ਗਿਆ ਹੈ।
ਉਨ੍ਹਾਂ ਕਿਹਾ, “ਜਦੋਂ ਵੀ ਸੰਸਦ ਵਿੱਚ ਮਾੜੇ ਕਾਨੂੰਨ ਬਣਾਉਂਦੀ ਹੈ, ਉਹ ਕਾਨੂੰਨ ਉਸੇ ਸਮੇਂ ਜਾਂ ਬਾਅਦ ਵਿੱਚ ਕਿਸੇ ਨਾ ਕਿਸੇ ਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਆ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ। ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਜੋ ਕੰਮ ਸਾਂਸਦਾਂ ਨੂੰ ਕਰਨਾ ਚਾਹੀਦਾ ਹੈ, ਉਹ ਜੱਜ ਕਰ ਦਿੰਦੇ ਹਨ ਅਤੇ ਇਸੇ ਤਰੀਕੇ ਮਾੜੇ ਕਾਨੂੰਨਾਂ ਵਿਚਲੀਆਂ ਖ਼ਾਮੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।