ਪੰਜਾਬ

punjab

ETV Bharat / bharat

ਜਦੋਂ ਮਾਇਆਵਤੀ ਨੇ ਲਾਲਜੀ ਦੇ ਬੰਨ੍ਹੀ ਸੀ ਰੱਖੜੀ...

ਭਾਜਪਾ ਦੇ ਸੀਨੀਅਰ ਨੇਤਾ ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ ਤੇ ਖ਼ਾਸ ਗੱਲ ਇਹ ਹੈ ਕਿ ਲਾਲਜੀ ਟੰਡਨ ਬੇਸ਼ੱਕ ਬੀਜੇਪੀ ਦੇ ਨੇਤਾ ਰਹੇ ਹੋਣ, ਪਰ ਵਿਰੋਧੀ ਪਾਰਟੀ ਬਸਪਾ (ਬਹੁਜਨ ਸਮਾਜ ਪਾਰਟੀ) ਦੀ ਸੁਪਰੀਮੋ ਮਾਇਆਵਤੀ ਨਾਲ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਚਰਚਾ ਵਿੱਚ ਰਿਹਾ ਹੈ।

...ਜਦੋਂ ਮਾਇਆਵਤੀ ਨੇ ਲਾਲਜੀ ਦੇ ਗੁੱਟ ਉੱਤੇ ਬੰਨ੍ਹੀ ਸੀ ਰੱਖੜੀ
...ਜਦੋਂ ਮਾਇਆਵਤੀ ਨੇ ਲਾਲਜੀ ਦੇ ਗੁੱਟ ਉੱਤੇ ਬੰਨ੍ਹੀ ਸੀ ਰੱਖੜੀ

By

Published : Jul 21, 2020, 5:26 PM IST

ਲਖਨਊ: ਭਾਜਪਾ ਦੇ ਸੀਨੀਅਰ ਨੇਤਾ ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਬੀਤੇ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਦੇ ਕਾਰਨ ਉਹ ਹਸਪਤਾਲ ਵਿੱਚ ਭਰਤੀ ਸਨ।

ਖ਼ਾਸ ਗੱਲ ਇਹ ਹੈ ਕਿ ਲਾਲਜੀ ਟੰਡਨ ਬੇਸ਼ੱਕ ਬੀਜੇਪੀ ਦੇ ਨੇਤਾ ਰਹੇ ਹੋਣ ਪਰ ਵਿਰੋਧੀ ਪਾਰਟੀ ਬਸਪਾ (ਬਹੁਜਨ ਸਮਾਜ ਪਾਰਟੀ) ਦੀ ਸੁਪਰੀਮੋ ਮਾਇਅਵਤੀ ਨਾਲ ਉਨ੍ਹਾਂ ਦਾ ਭੈਣ-ਭਰਾ ਦਾ ਰਿਸ਼ਤਾ ਕਾਫ਼ੀ ਚਰਚਾ ਵਿੱਚ ਰਿਹਾ ਹੈ। 18 ਸਾਲ ਪਹਿਲਾਂ ਮਾਇਆਵਤੀ ਨੇ ਉਨ੍ਹਾਂ ਨੂੰ ਚਾਂਦੀ ਦੀ ਰੱਖੜੀ ਬੰਨੀ ਸੀ ਤੇ ਉਨ੍ਹਾਂ ਨੂੰ ਆਪਣਾ ਭਰਾ ਬਣਾਇਆ ਸੀ। ਉਸ ਸਮੇਂ ਇਸਦੀ ਕਾਫ਼ੀ ਚਰਚਾ ਮੀਡੀਆ ਵਿੱਚ ਰਹੀ ਸੀ।

22 ਅਗਸਤ 2002 ਨੂੰ ਬਸਪਾ ਪ੍ਰਧਾਨ ਮਾਇਆਵਤੀ ਨੇ ਲਾਲਜੀ ਟੰਡਨ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਭਰਾ ਬਣਾਇਆ ਸੀ। ਮਾਇਆਵਤੀ ਨੇ ਉਨ੍ਹਾਂ ਨੂੰ ਚਾਂਦੀ ਦੀ ਰੱਖੜੀ ਬੰਨੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦਾ ਇਹ ਰਿਸ਼ਤਾ ਇਸ ਤਰ੍ਹਾਂ ਨਹੀਂ ਦਿਖਿਆ। ਕੁਝ ਵੀ ਹੋਵੇ, ਦੋਵਾਂ ਦਾ ਇਹ ਰਿਸ਼ਤਾ ਖ਼ੂਬ ਚਰਚਾ ਵਿੱਚ ਰਿਹਾ।

ਦੱਸ ਦਈਏ ਕਿ ਮੇਦਾਂਤਾ ਹਸਪਤਾਲ ਵਿੱਚ ਭਰਤੀ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਸੀ। ਡਾਕਟਰ ਨੇ ਉਨ੍ਹਾਂ ਤੀ ਸਿਹਤ ਗੰਭੀਰ ਹੋਣ ਦੀ ਗੱਲ ਕਹੀ ਸੀ। ਦਰਅਸਲ ਬੀਤੀ 11 ਜੂਨ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਹੋਏ ਲਾਲਜੀ ਟੰਡਨ ਦੀ ਤਬੀਅਤ 15 ਜੂਨ ਨੂੰ ਕਾਫ਼ੀ ਵਿਗੜ ਗਈ ਸੀ। ਪੇਟ ਵਿੱਚ ਖ਼ੂਨ ਵਹਿਣ ਕਾਰਨ ਉਨ੍ਹਾਂ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ ਉੱਤੇ ਸਨ।

ਲਾਲਜੀ ਟੰਡਨ ਦੀ ਜੀਵਨੀ

ਲਾਲਜੀ ਟੰਡਨ ਦਾ ਜਨਮ 12 ਅਪਰੈਲ 1935 ਨੂੰ ਹੋਇਆ ਸੀ। ਉਨ੍ਹਾਂ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਆਪਣੇ ਸ਼ੁਰੂਆਤੀ ਜੀਵਨ ਵਿੱਚ ਹੀ ਲਾਲਜੀ ਟੰਡਨ ਰਾਸ਼ਟਰੀ ਸਵੈ ਸੇਵਾ ਸੰਘ ਨਾਲ ਜੁੜ ਗਏ ਸਨ। 1958 ਵਿੱਚ ਲਾਲਜੀ ਦਾ ਕ੍ਰਿਸ਼ਨਾ ਟੰਡਨ ਨਾਲ ਵਿਆਹ ਹੋ ਗਿਆ। ਸੰਘ ਨਾਲ ਜੁੜੇ ਹੋਣ ਸਮੇਂ ਹੀ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਲਾਲਜੀ ਸ਼ੁਰੂ ਵਿੱਚ ਹੀ ਅਟਲ ਬਿਹਾਰੀ ਵਾਜਪਾਈ ਦੇ ਕਾਫ਼ੀ ਕਰੀਬ ਰਹੇ।

ਰਾਜਨੀਤਿਕ ਸਫ਼ਰ

ਲਾਲਜੀ ਟੰਡਨ ਦਾ ਰਾਜਨੀਤਿਕ ਸਫ਼ਰ ਸਾਲ 1960 ਤੋਂ ਸ਼ੁਰੂ ਹੋਇਆ। ਦੋ ਵਾਰ ਕੌਂਸਲਰ ਚੁਣੇ ਗਏ ਤੇ ਦੋ ਵਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ। ਉਨ੍ਹਾਂ ਨੇ ਇੰਦਰਾ ਗਾਂਧੀ ਦੀ ਸਰਕਾਰ ਦੇ ਵਿਰੁੱਧ ਜੇਪੀ ਅੰਦੋਲਨ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆ। 90 ਦੇ ਦਹਾਕੇ ਵਿੱਚ ਸੂਬੇ ਦੇ ਭਾਜਪਾ ਅਤੇ ਬਸਪਾ ਦੀ ਗੱਠਜੋੜ ਵਾਲੀ ਸਰਕਾਰ ਬਨਾਉਣ ਵਿੱਚ ਵੀ ਉਨ੍ਹਾਂ ਦਾ ਕਾਫ਼ੀ ਯੋਗਦਾਨ ਮੰਨਿਆ ਜਾਂਦਾ ਹੈ।

1978 ਤੋਂ 1984 ਤੱਕ ਤੇ 1990 ਤੋਂ 96 ਤੱਕ ਲਾਲਜੀ ਟੰਡਨ ਦੋ ਵਾਰ ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਮੈਂਬਰ ਰਹੇ। ਇਸ ਦੌਰਾਨ 1991-92 ਦੀ ਉੱਤਰ ਪ੍ਰਦੇਸ਼ ਸਰਕਾਰ ਵਿੱਚ ਉਹ ਮੰਤਰੀ ਵੀ ਰਹੇ। 1996 ਤੋਂ 2009 ਤੱਕ ਲਗਾਤਾਰ ਤਿੰਨ ਵਾਰ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ। 1997 ਵਿੱਚ ਉਹ ਨਗਰ ਵਿਕਾਸ ਮੰਤਰੀ ਰਹੇ। ਸਾਲ 2009 ਵਿੱਚ ਉਹ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰਾਜਨੀਤੀ ਤੋਂ ਦੂਰ ਹੋਣ ਤੋਂ ਬਾਅਦ ਲਖਨਊ ਲੋਕ ਸਭਾ ਸੀਟ ਖਾਲੀ ਹੋ ਗਈ। ਇਸ ਤੋਂ ਬਾਅਦ ਭਾਜਪਾ ਨੇ ਲਾਲਜੀ ਨੂੰ ਟੰਡਨ ਨੂੰ ਇਹ ਸੀਟ ਦਿੱਤੀ। ਲੋਕ ਸਭਾ ਚੋਣਾਂ ਵਿੱਚ ਲਾਲਜੀ ਟੰਡਨ ਨੇ ਲਖਨਊ ਸੀਟ ਤੋਂ ਆਸਾਨੀ ਨਾਲ ਜਿੱਤ ਹਾਸਲ ਕੀਤੀ ਤੇ ਸੰਸਦ ਪੁਹੰਚੇ। 21 ਅਗਸਤ 2018 ਵਿੱਚ ਉਨ੍ਹਾਂ ਬਿਹਾਰ ਦੇ ਰਾਜਪਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। 20 ਜੁਲਾਈ 2019 ਨੂੰ ਮੱਧ ਪ੍ਰਦੇਸ਼ ਦੇ ਰਾਜਪਾਲ ਨਿਯੁਕਤ ਕੀਤੇ ਗਏ ਸਨ।

For All Latest Updates

ABOUT THE AUTHOR

...view details