ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਮੁੜ ਤੋਂ ਭਾਰਤ ਨਾਲ਼ ਯੁੱਧ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਮਾਣੂ ਯੁੱਧ ਹੋਣ ਦੇ ਸ਼ੱਕ ਜ਼ਾਹਰ ਕੀਤਾ ਹੈ। ਅਲਜਜ਼ੀਰਾ ਨੂੰ ਦਿੱਤੇ ਇੰਟਰਵੀਊ ਵਿੱਚ ਖ਼ਾਨ ਨੇ ਕਿਾਹ ਕਿ ਪਾਕਿਸਤਾਨ ਭਾਰਤ ਨਾਲ਼ ਯੁੱਧ ਵਿੱਚ ਹਾਰ ਸਕਦਾ ਹੈ ਅਤੇ ਇਸ ਦੌਰਾਨ ਪ੍ਰਮਾਣੂ ਹਮਲੇ ਹੋ ਸਕਦੇ ਹਨ।
ਕਸ਼ਮੀਰ ਤੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇਣ ਬਾਰੇ ਪੁੱਛੇ ਸਵਾਲ ਬਾਬਤ ਖ਼ਾਨ ਨੇ ਕਿਹਾ, ਕੋਈ ਵਹਿਮ ਨਹੀਂ ਹੈ ਮੈਂ ਜੋ ਕਿਹਾ ਹੈ ਉਹ ਇਹ ਹੈ ਕਿ ਪਾਕਿਸਤਾਨ ਕਦੇ ਵੀ ਪ੍ਰਮਾਣੂ ਯੁੱਧ ਸ਼ੁਰੂ ਨਹੀਂ ਕਰੇਗਾ, ਮੈਂ ਸ਼ਾਂਤੀਵਾਦੀ ਹਾ, ਮੈਂ ਯੁੱਧ ਵਿਰੋਧੀ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਯੁੱਧ ਦੇ ਨਤੀਜ਼ੇ ਬੜੇ ਮਾੜੇ ਹੁੰਦੇ ਨੇ, ਵੀਅਤਨਾਮ, ਇਰਾਕ ਦੇ ਯੁੱਧ ਨੂੰ ਵੇਖੋ, ਇਨ੍ਹਾਂ ਯੁੱਧਾਂ ਤੋਂ ਕਈ ਸਮੱਸਿਆਵਾਂ ਪੈਦਾ ਹੋਈਆਂ ਹਨ ਜੋ ਸ਼ਾਇਦ ਉਸ ਕਾਰਨ ਤੋਂ ਵੱਧ ਗੰਭੀਰ ਹੈ ਜਿਸ ਨੂੰ ਲੈ ਕੇ ਯੁੱਧ ਸ਼ੁਰੂ ਕੀਤੇ ਗਏ ਸੀ।