ਨਵੀਂ ਦਿੱਲੀ: ਫੇਸਬੁਕ ਦੀ ਮਾਲਕੀਅਤ ਵਾਲੇ ਵਟਸਐਪ ਨੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਸਭਾ ਚੋਣਾ 2019 ਦੌਰਾਨ ਭਾਰਤ ਦੇ ਕਈ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਜਾਸੂਸੀ ਕੀਤੀ ਗਈ ਸੀ। ਇਸ ਲਈ ਇਜ਼ਰਾਈਲ ਸਪਾਈਵੇਅਰ ਪੈਗਾਸਸ ਦੀ ਵਰਤੋਂ ਕੀਤੀ।
ਜਾਣਕਾਰੀ ਮੁਤਾਬਕ ਇਹ ਖ਼ੁਲਾਸਾ ਸੈਨ ਫ਼ਰਾਂਸਿਸਕੋ ਵਿੱਚ ਇੱਕ ਅਮਰੀਕੀ ਫੈਡਰਲ ਕੋਰਟ ਵਿੱਚ ਹੋਇਆ, ਜਿੱਥੇ ਮੰਗਲਵਾਰ ਨੂੰ ਇੱਕ ਮੁਕੱਦਮੇ ਦੀ ਸੁਣਵਾਈ ਚੱਲ ਰਹੀ ਸੀ। ਇਸ ਵਿੱਚ ਵਟਸਐਪ ਨੇ ਦੋਸ਼ ਲਗਾਇਆ ਕਿ ਇਜ਼ਰਾਇਲੀ ਐਨਐਸਓ ਗਰੁੱਪ ਨੇ ਸਪਾਈਵੇਅਰ ਪੈਗਾਸਸ ਦੀ ਵਰਤੋਂ ਕਰਕੇ ਲਗਭਗ 1400 ਵਟਸਐਪ ਯੂਜ਼ਰਸ ਉੱਤੇ ਨਜ਼ਰ ਰੱਖੀ ਸੀ।
ਦੱਸ ਦਈਏ ਕਿ ਵਟਸਐਪ ਨੇ ਭਾਰਤ ਵਿੱਚ ਸਰਵਿਲਾਂਸ ਉੱਤੇ ਰੱਖੇ ਗਏ ਲੋਕਾਂ ਦੀ ਪਛਾਣ ਅਤੇ ਗਿਣਤੀ ਦਾ ਖ਼ੁਲਾਸਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਦੇ ਅਮਰੀਕੀ ਬੇਸਡ ਡਾਇਰੈਕਟਰ ਕਾਰਲ ਵੂਗ ਨੇ ਦੱਸਿਆ ਕਿ ਵਟਸਐਪ ਉਨ੍ਹਾਂ ਲੋਕਾਂ ਬਾਰੇ ਜਾਣਦਾ ਸੀ ਜਿਨ੍ਹਾਂ ਵਿੱਚੋਂ ਹਰ ਇੱਕ ਨਾਲ ਸੰਪਰਕ ਕੀਤਾ ਗਿਆ।