ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ ਪਿਛਲੇ ਦਿਨੀਂ ਭਾਰਤ ਤੇ ਚੀਨ ਦੀ ਫੌਜ਼ਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅਪੂਰਨ ਹਾਲਾਤ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ 'ਤੇ ਕੇਂਦਕ ਸਰਕਾਰ ਤੋਂ ਸਵਾਲ ਕਰ ਰਹੇ ਹਨ। ਐਤਵਾਰ ਨੂੰ ਵੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਸਵਾਲ ਕਰਦੇ ਟਵੀਟ ਕੀਤਾ।
ਲੱਦਾਖ ਵਿੱਚ ਭਾਰਤ ਚੀਨ ਤਣਾਅ: ਰਾਹੁਲ ਨੇ ਫਿਰ ਪੁਛੇ ਸਵਾਲ, ਜੇ.ਪੀ ਨੱਡਾ ਦਾ ਪਲਟਵਾਰ ਟਵੀਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਕਿ ਅਜਿਹਾ ਕੀ ਹੋ ਗਿਆ ਕਿ ਮੋਦੀ ਜੀ ਦੇ ਹੁੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ?
ਭਾਜਪਾ ਆਗੂ ਜੇਪੀ ਨੱਡਾ ਨੇ ਰਾਹੁਲ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਉੱਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਇੱਕ ਵਰਚੁਅਲ ਰੈਲੀ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਚੀਨ ਉੱਤੇ ਵਾਰ-ਵਾਰ ਸਵਾਲ ਖੜ੍ਹੇ ਕਰ ਰਹੇ ਹਨ। ਭਾਰਤ ਦੇ ਲੋਕ ਜਾਣਦੇ ਹਨ ਕਿ ਡੋਕਲਾਮ ਵਿਵਾਦ ਦੇ ਦੌਰਾਨ ਤੁਸੀ ਚੀਨੀ ਰਾਜਦੂਤ ਨਾਲ ਮੁਲਾਕਾਤ ਕਰ ਰਹੇ ਸਨ।
ਜੇਪੀ ਨੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਦੇਸ਼ ਨੂੰ ਉਸ ਸਮੇਂ ਪਤਾ ਚੱਲਿਆ ਜਦ ਚੀਨੀ ਰਾਜਦੂਤ ਨੇ ਤਸਵੀਰਾਂ ਆਨਲਾਈਨ ਪਾਈਆਂ।
ਇਹ ਵੀ ਪੜ੍ਹੋ:ਹੁਣ ਤੱਕ ਸੱਪ ਡੰਗਣ ਨਾਲ 12 ਲੱਖ ਤੋਂ ਵੱਧ ਲੋਕਾਂ ਦੀ ਮੌਤ