ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ, "ਜਾਮੀਆ ਮਿਲਿਆ ਇਸਲਾਮੀਆ ਵਿੱਚ ਜੋ ਹੋਇਆ, ਉਹ ਜਲਿਆਂਵਾਲਾ ਬਾਗ ਵਰਗਾ ਹੈ। ਵਿਦਿਆਰਥੀ ਨੌਜਵਾਨ ਬੰਬ ਵਰਗੇ ਹੁੰਦੇ ਹਨ। ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਵਿਦਿਆਰਥੀਆਂ ਨਾਲ ਉਹ ਨਾ ਕੀਤਾ ਜਾਵੇ ਜੋ ਸਰਕਾਰ ਕਰ ਰਹੀ ਹੈ।"
ਜਾਮੀਆ ਵਿੱਚ ਜੋ ਹੋਇਆ ਉਹ ਜਲਿਆਂਵਾਲਾ ਬਾਗ ਜਿਹਾ ਸੀ: ਠਾਕਰੇ - Thackeray
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜਾਮੀਆ ਵਿੱਚ ਜੋ ਵੀ ਹੋਇਆ ਉਹ ਜਲਿਆਂਵਾਲਾ ਬਾਗ ਜਿਹਾ ਸੀ।
ਉਧਵ ਠਾਕਰੇ
ਜ਼ਿਕਰ ਕਰ ਦਈਏ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਨਵੇਂ ਨਾਗਰਿਕਤਾ ਕਾਨੂੰਨ ਦੇ ਤਹਿਤ ਪਰੇਸ਼ਾਨ ਘੱਟ ਗਿਣਤੀ ਨੂੰ ਭਾਰਤ ਵਿੱਚ ਸਵੀਕਾਰ ਕਰਨ ਨੂੰ ਲੈ ਕੇ ਸਾਬਕਾ ਭਾਈਵਾਲ ਪਾਰਟੀ 'ਤੇ ਐਤਵਾਰ ਨੂੰ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਵੀ.ਡੀ ਸਾਵਰਕਰ ਦਾ ਅਪਮਾਨ ਹੈ ਜਿਹੜੇ ਸਿੰਧੂ ਨਦੀ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੀ ਜ਼ਮੀਨ ਇੱਕ ਦੇਸ਼ ਤਹਿਤ ਲਿਆਉਣਾ ਚਾਹੁੰਦੇ ਸੀ।