ਪੰਜਾਬ

punjab

ETV Bharat / bharat

PNB ਘੋਟਾਲਾ: ਵੈਸਟਮਿੰਸਟਰ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤਾ ਵਾਧਾ - ਨੀਰਵ ਮੋਦੀ ਦੀ ਹਿਰਾਸਤ ਵਿੱਚ ਵਾਧਾ

ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਝਟਕਾ ਦਿੱਤਾ ਹੈ। ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਨੂੰ ਵਧਾ ਦਿੱਤਾ ਹੈ।

ਫ਼ੋਟੋ

By

Published : Oct 17, 2019, 6:02 PM IST

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ੀ ਹੋਈ। ਸੁਣਵਾਈ ਕਰਦੇ ਹੋਏ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ 11 ਨਵੰਬਰ ਤੱਕ ਵਧਾ ਦਿੱਤੀ ਹੈ।

ਫ਼ੋਟੋ

ਪੰਜਾਬ ਨੈਸ਼ਨਲ ਬੈਂਕ ਵਿੱਚ 14,000 ਕਰੋੜ ਦੀ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦੇ ਦੋਸ਼ ਵਿੱਚ ਨੀਰਵ ਮੋਦੀ 19 ਮਾਰਚ 2019 ਤੋਂ ਦੱਖਣ-ਪੱਛਮੀ ਲੰਡਨ ਦੇ ਵੈਂਡਸਵਰਥ ਜੇਲ੍ਹ ਵਿੱਚ ਬੰਦ ਹਨ। ਇਹ ਸੁਣਵਾਈ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਕੇਸ ਵਿੱਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਮਾਮਲੇ ਦੇ ਸਬੰਧ ਵਿੱਚ ਚੱਲ ਰਹੀ ਹੈ। ਅਦਾਲਤ ਨੇ ਨੀਰਵ ਮੋਦੀ ਦੀ ਚਾਰ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ।

ਮਈ 2020 'ਚ ਹਵਾਲਗੀ ਦੇ ਮਾਮਲੇ ਦੀ ਪੂਰੀ ਸੁਣਵਾਈ ਹੋਣ ਤੱਕ ਨੀਰਵ ਮੋਦੀ ਨਿਆਂਇਕ ਹਿਰਾਸਤ ਵਿੱਚ ਰਹੇਗਾ ਅਤੇ ਅਗਲੇ ਸਾਲ ਫਰਵਰੀ ਵਿੱਚ ਕੇਸ ਮੈਨੇਜਮੈਂਟ ਦੀ ਸੁਣਵਾਈ ਸ਼ੁਰੂ ਹੋਣ ਤੱਕ ਉਸ ਨੂੰ ਪੇਸ਼ੀ ਲਈ ਬੁਲਾਏ ਜਾਣ 'ਤੇ ਲਗਾਤਾਰ ਆਉਣਾ ਹੋਵੇਗਾ।

ਇਹ ਵੀ ਪੜੋ- ਨੌਜਵਾਨ ਨੇ ਚਿੜਿਆ ਘਰ ਵਿੱਚ ਸ਼ੇਰ ਦੇ ਬਾੜੇ ਅੰਦਰ ਮਾਰੀ ਛਾਲ, ਵੇਖੋ ਵੀਡੀਓ

ABOUT THE AUTHOR

...view details