ਪੰਜਾਬ

punjab

ETV Bharat / bharat

ਪੱਛਮੀ ਬੰਗਾਲ ਦੇ ਗਵਰਨਰ ਜਗਦੀਪ ਧਨਖੜ ਨੇ ਪੜ੍ਹੀਆਂ 1000 ਕਿਤਾਬਾਂ - ਪੱਛਮੀ ਬੰਗਾਲ

ਉੱਤਰੀ ਕੋਲਕਾਤਾ ਦੇ ਇਤਿਹਾਸਿਕ ਸ਼ੋਬਾ ਬਜ਼ਾਰ ਪੈਲੇਸ 'ਚ ਸੰਸਕ੍ਰਿਤਕ ਪ੍ਰੋਗਰਾਮ ਵਿੱਚ ਰਾਜਪਾਲ ਜਗਦੀਪ ਧਨਖੜ ਨੇ ਤਿੰਨ ਮਹੀਨੇ 'ਚ 1000 ਤੋਂ ਵੱਧ ਕਿਤਾਬਾਂ ਪੜਨ ਦਾ ਦਾਅਵਾ ਕੀਤਾ ਹੈ।

ਫ਼ੋਟੋ

By

Published : Oct 27, 2019, 5:21 PM IST

ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਇੱਕ ਜਨਤਕ ਪ੍ਰੋਗਰਾਮ 'ਚ ਦਾਅਵਾ ਕਰਦੇ ਹੋਏ ਕਿਹਾ ਕਿ ਸੂਬੇ ਨੂੰ ਵਧਿਆ ਤਰੀਕੇ ਨਾਲ ਸਮਝਣ ਲਈ ਉਹ ਹੁਣ ਤੱਕ 1000 ਤੋਂ ਵੱਧ ਕਿਤਾਬਾਂ ਪੜ੍ਹ ਚੁੱਕੇ ਹਨ।

ਉੱਤਰੀ ਕੋਲਕਾਤਾ ਦੇ ਇਤਿਹਾਸਿਕ ਸ਼ੋਬਾ ਬਜ਼ਾਰ ਪੈਲੇਸ 'ਚ ਕਰਵਾਏ ਗਏ ਜਨਤਕ ਪ੍ਰੋਗਰਾਮ ਵਿੱਚ ਧਨਖੜ ਨੇ ਕਿਹਾ ਕਿ ਮੈਨੂੰ ਇਥੇ ਆਏ ਨੂੰ ਹਾਲੇ ਤਿੰਨ ਮਹੀਨੇ ਹੀ ਹੋਏ ਸਨ। ਇਸ ਦੌਰਾਨ ਮੈਂ ਇੱਕ ਹਾਜ਼ਾਰ ਤੋਂ ਵੱਧ ਕਿਤਾਬਾਂ ਪੜੀਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ "ਮੈਂ ਨਿੱਜੀ ਤੌਰ 'ਤੇ ਬੰਗਾਲ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਚਾਹੁੰਦਾ ਹਾਂ ਤੇ ਬੰਗਾਲ ਦੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਬਾਰੇ ਜਾਣੂੰ ਹੋਣਾ ਚਾਹੁੰਦਾ ਹਾਂ"। ਮੈ ਆਮ ਨਾਗਰਿਕ ਹਾਂ ਪਰ ਫਿਰ ਵੀ ਮੈਨੂੰ ਪਰੋਟੋਕਲ ਦੀ ਪਾਲਣਾ ਕਰਨੀ ਹੋਵੇਗੀ।

ABOUT THE AUTHOR

...view details