ਨਵੀਂ ਦਿੱਲੀ : ਤੇਜ਼ ਧੂਪ ਅਤੇ ਗਰਮੀ ਤੋਂ ਪਰੇਸ਼ਾਨ ਦਿੱਲੀ , ਐਨਸੀਆਰ ਸਮੇਤ ਪੱਛਮੀ ਰਾਜਸਥਾਨ ਦੇ ਵਿੱਚ ਵੱਡੀ ਮੁਸੀਬਤ ਆ ਸਕਦੀ ਹੈ। ਮੌਸਮ ਵਿਭਾਗ ਵੱਲੋਂ ਇਨ੍ਹਾਂ ਤਿੰਨਾਂ ਥਾਵਾਂ ਉੱਤੇ ਤੇਜ ਹਵਾਵਾਂ ਸਮੇਤ ਧੂੜ ਭਰੀ ਹਨੇਰੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ।
Weather Alert: ਦਿੱਲੀ ਅਤੇ ਰਾਜਸਥਾਨ 'ਚ ਚੱਲੇਗੀ ਧੂੜ ਭਰੀ ਹਨੇਰੀ
ਭਾਰਤੀ ਮੌਸਮ ਵਿਭਾਗ ਨੇ ਦਿੱਲੀ ਅਤੇ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਅਤੇ ਤੇਜ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੀ ਧੂੜ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਦੀ ਮੁਸੀਬਤ ਨੂੰ ਵਾਧਾ ਕਰੇਗੀ। ਦਰਅਸਲ ਰਾਜਸਥਾਨ ਵਿੱਚ ਚਲ ਰਹੀ ਧੂੜ ਭਰੀ ਹਨੇਰੀ ਹੁਣ ਦਿੱਲੀ ਵਿੱਚ ਪਹੁੰਚ ਰਹੀ ਹੈ। ਸੋਮਵਾਰ ਤੱਕ ਦਿੱਲੀ ਦੇ ਵਿੱਚ ਗਰਮ ਹਵਾਵਾਂ ਦਾ ਅਸਰ ਘੱਟ ਜਾਵੇਗਾ ਅਤੇ ਉਸ ਦਿਨ ਪ੍ਰਦੂਸ਼ਣ ਹੋਰ ਵਧੇਗਾ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜਧਾਨੀ ਦੇ ਨੇੜਲੇ ਖ਼ੇਤਰਾਂ ਵਿੱਚ ਧੂੜ ਭਰੀ ਹਨੇਰੀ ਚਲ ਸਕਦੀ ਹੈ ਅਤੇ ਹਲਕੇ ਬਦਲਾਂ ਦੇ ਗਰਜਨ ਦਾ ਖ਼ਦਸ਼ਾ ਹੈ। ਹਲਾਂਕਿ ਇਸ ਨਾਲ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਆਉਂਣ ਦੀ ਸੰਭਾਵਨਾ ਨਹੀ ਹੈ।
ਧੂੜ ਭਰੀ ਹਨੇਰੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲੇਗੀ ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ 'ਚ ਮੁਸ਼ਕਲ ਪੇਸ਼ ਆਵੇਗੀ ਅਤੇ ਤੇਜ ਹਵਾਵਾਂ ਦੇ ਥਪੇੜੇ ਸਹਿਨ ਕਰਨੇ ਪੈਣਗੇ। ਇਸ ਤੋਂ ਇਲਾਵਾ ਇਹ ਧੂੜ ਭਰੀ ਹਨੇਰੀ ਦਿੱਲੀ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਿੱਚ ਵਾਧਾ ਕਰੇਗੀ ਜਿਸ ਕਾਰਨ ਮੌਸਮ ਬੇਹਦ ਖ਼ਰਾਬ ਹੋ ਜਾਵੇਗਾ।