ਨਵੀਂ ਦਿੱਲੀ: ਗ੍ਰਹਿ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਇੱਕ ਨੋਟੀਫ਼ਿਕੇਸ਼ਨ ਵਿੱਚ ਸਾਰੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਅੰਦਰ ਦਾਖ਼ਲ ਕਰਨ ਸਮੇਂ ਫੇਸ ਮਾਸਕ ਪਹਿਣਨ ਤੇ ਆਰ ਐਫ਼ ਟੈਗ(ਰੇਡੀਓ ਫ੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ ਟੈਗ) ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਕਮੇਟੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਫੇਸ ਮਾਸਕ ਪਾਉਣ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਸੰਸਦ ਭਵਨ ਵਿੱਚ ਪ੍ਰਵੇਸ਼ ਕਰਨ ਉੱਤੇ ਮਾਣਯੋਗ ਸੰਸਦ ਮੈਂਬਰਾਂ ਦੀ ਉਚਿਤ ਪਹਿਚਾਣ ਵਿੱਚ ਕਾਫ਼ੀ ਮੁਸ਼ਕਿਲ ਹੁੰਦੀ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਆਰਐਫ਼ ਟੈਗ ਲਗਾਉਣ।
ਗ੍ਰਹਿ ਮਾਮਲਿਆਂ ਦੇ ਸਬੰਧਤ ਵਿਭਾਗੀ ਸੰਸਦੀ ਸਥਾਈ ਕਮੇਟੀ ਨੇ ਕੋਵਿਡ-19 ਮਹਾਂਮਾਰੀ ਦੇ ਪ੍ਰਬੰਧ 'ਤੇ ਵਿਸਥਾਰਤ ਜਾਂਚ ਦੇ ਲਈ ਸਬੰਧਤ ਮੁੱਦਿਆਂ ਨੂੰ ਵੀ ਚੁਣਿਆ ਗਿਆ ਹੈ।