ਪੰਜਾਬ

punjab

ETV Bharat / bharat

ਅਸੀਂ ਵਿਰੋਧ ਵਿੱਚ ਹੀ ਰਹਾਂਗੇ, ਸ਼ਿਵ ਸੈਨਾ ਕੋਲੋਂ ਨਹੀਂ ਮਿਲਿਆ ਕੋਈ ਪ੍ਰਸਤਾਵ: ਸ਼ਰਦ ਪਵਾਰ

ਐਨਸੀਪੀ ਮੁਖੀ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਉਹ ਵਿਰੋਧ ਵਿੱਚ ਹੀ ਰਹਿਣਗੇ, ਸਰਕਾਰ ਬਣਾਉਣ ਲਈ ਸ਼ਿਵ ਸੈਨਾ ਵੱਲੋਂ ਉਨ੍ਹਾਂ ਨੂੰ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ।

ਫ਼ੋਟੋ।

By

Published : Nov 6, 2019, 3:17 PM IST

ਨਵੀਂ ਦਿੱਲੀ: ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਵਿਰੋਧ ਵਿੱਚ ਹੀ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਵੱਲੋਂ ਉਨ੍ਹਾਂ ਨੂੰ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ।

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਦੋ ਦਿਨ ਹੀ ਬਚੇ ਹਨ, ਅਜਿਹੀ ਸਥਿਤੀ ਵਿੱਚ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਪਹਿਲਾਂ ਸੰਜੇ ਰਾਊਤ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਾਰਟੀ ਦੀ ਮੰਗ ਨੂੰ ਦੁਹਰਾਇਆ ਅਤੇ ਕਿਹਾ ਕਿ ਭਾਜਪਾ ਨਾਲ ਹੁਣ ਕਿਸੇ ਨਵੀਂ ਚੋਣ ਉੱਤੇ ਚਰਚਾ ਹੋਵੇਗੀ।

ਮੁਲਾਕਾਤ ਤੋਂ ਬਾਅਦ ਸੰਜੇ ਰਾਉਤ ਨੇ ਕਿਹਾ, "ਪਵਾਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ। ਪਵਾਰ ਸਾਹਿਬ ਦੇਸ਼ ਵਿੱਚ ਮਹਾਰਾਸ਼ਟਰ ਦੇ ਇੱਕ ਵੱਡੇ ਨੇਤਾ ਹਨ, ਸਾਰਿਆਂ ਦੇ ਮਾਰਗ ਦਰਸ਼ਕ ਹਨ। ਉਨ੍ਹਾਂ ਨੂੰ ਵੀ ਚਿੰਤਾ ਹੈ ਕਿ ਸੂਬੇ ਵਿੱਚ ਸਰਕਾਰ ਕਿਉਂ ਨਹੀਂ ਬਣ ਰਹੀ। ਇਸ ਵੇਲੇ ਸੂਬੇ ਵਿੱਚ ਅਸਥਿਰਤਾ ਹੈ, ਉਨ੍ਹਾਂ ਨੇ ਵੀ ਗੱਲਬਾਤ ਵਿੱਚ ਚਿੰਤਾ ਜ਼ਾਹਰ ਕੀਤੀ। ਅਸੀਂ ਥੋੜੀ ਜਿਹੀ ਗੱਲਬਾਤ ਕੀਤੀ, ਅੱਗੇ ਬਾਰੇ ਸੋਚਾਂਗੇ।"

ਸ਼ਰਦ ਪਵਾਰ ਨੇ ਕਿਹਾ, ਸੰਜੇ ਰਾਉਤ ਹਮੇਸ਼ਾ ਮਿਲਣ ਆਉਂਦੇ ਰਹੇ ਹਨ। ਸ਼ਿਵ ਸੈਨਾ-ਬੀਜੇਪੀ ਦੀ 25 ਸਾਲ ਦੀ ਦੋਸਤੀ ਹੈ। ਸ਼ਿਵ ਸੈਨਾ ਨੇ 170 ਦਾ ਆਂਕੜਾ ਇੱਕ ਵਾਰ ਬੋਲਿਆ ਸੀ। ਅਸੀਂ ਵੀ ਪਤਾ ਲਗਾ ਰਹੇ ਹਾਂ ਕਿ ਉਹ ਆਂਕੜਾ ਕਿੱਥੋ ਆਇਆ? ਮਹਾਰਾਸ਼ਟਰ ਦੇ ਲੋਕਾਂ ਨੇ ਸਰਕਾਰ ਬਣਾਉਣ ਲਈ ਸਾਨੂੰ ਕੋਈ ਰੋਲ ਨਹੀਂ ਦਿੱਤਾ। ਸਾਡੇ ਕੋਲ ਲੋੜੀਂਦੀ ਗਿਣਤੀ ਨਹੀਂ ਹੈ, ਨਹੀਂ ਤਾਂ ਅਸੀਂ ਸਰਕਾਰ ਬਣਾ ਲੈਂਦੇ। ਐਨਸੀਪੀ ਅਤੇ ਕਾਂਗਰਸ ਜੋ ਵੀ ਕਰਦੇ ਹਨ, ਉਹ ਇਕ ਮਤ ਨਾਲ ਕਰਨਗੇ। ਅਸੀਂ ਅਤੇ ਕਾਂਗਰਸ ਨੇ ਮਿਲ ਕੇ ਚੋਣਾਂ ਲੜੀਆਂ ਸਨ, ਇਸ ਲਈ ਜੋ ਕੁਝ ਵੀ ਹੋਵੇਗਾ ਰਲ ਕੇ ਕਰਾਂਗੇ। ਅਜਿਹੀ ਸਥਿਤੀ ਵਿਚ ਇੱਕੋ ਵਿਕਲਪ ਹੈ ਕਿ ਭਾਜਪਾ-ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਵੇ।

ABOUT THE AUTHOR

...view details