ਪੰਜਾਬ

punjab

ETV Bharat / bharat

ਅਸੀਂ ਹਿਟਲਰ ਦੇ ਸਮਰਥਤਕ ਨਹੀਂ ਹਾਂ: EU ਸਾਂਸਦ - ਯੂਰੋਪੀਅਨ ਯੂਨੀਅਨ

ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰ ਦੋ ਦਿਨਾਂ ਕਸ਼ਮੀਰ ਦੌਰੇ ਉੱਤੇ ਗਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਦੀ ਸਮੱਸਿਆ ਨੂੰ ਸਮਝਣ ਲਈ ਕਸ਼ਮੀਰ ਵਿੱਚ ਹਾਂ ਅਤੇ ਅਸੀਂ ਹਿਟਲਰ ਦੇ ਸਮਰਥਕ ਨਹੀਂ ਹਾਂ।

ਫ਼ੋਟੋ।

By

Published : Oct 30, 2019, 1:44 PM IST

ਨਵੀਂ ਦਿੱਲੀ: ਯੂਰੋਪੀਅਨ ਯੂਨੀਅਨ ਦੇ 27 ਸੰਸਦ ਮੈਂਬਰ ਦੋ ਦਿਨਾਂ ਕਸ਼ਮੀਰ ਦੌਰੇ ਉੱਤੇ ਗਏ ਹੋਏ ਹਨ। ਉਨ੍ਹਾਂ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਇੱਕ ਆਮ ਦੌਰਾ ਹੈ।

ਅਸੀਂ ਹਿਟਲਰ ਦੇ ਸਮਰਥਤਕ ਨਹੀਂ ਹਾਂ: EU ਸਾਂਸਦ

ਉਨ੍ਹਾਂ ਕਿਹਾ ਕਿ ਭਾਰਤੀ ਰਾਜਨੀਤੀ ਨਾਲ ਕੋਈ ਮਤਲਬ ਨਹੀਂ ਹੈ ਉਹ ਸਿਰਫ਼ ਕਸ਼ਮੀਰ ਦੇ ਲੋਕਾਂ ਦਾ ਵਿਕਾਸ ਚਾਹੁੰਦੇ ਹਨ। ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰ ਨੇ ਕਿਹਾ ਕਿ ਅੱਤਵਾਦ ਉਸ ਦੇ ਦੇਸ਼ ਵਿੱਚ ਵੀ ਇੱਕ ਸਮੱਸਿਆ ਹੈ। ਇਸ ਦੌਰਾਨ ਉਨ੍ਹਾਂ ਭਾਰਤੀ ਫੌ਼ਜੀਆਂ ਨਾਲ ਗੱਲਬਾਤ ਵੀ ਕੀਤੀ।

ਯੂਰਪੀਅਨ ਯੂਨੀਅਨ ਦੇ ਇੱਕ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਤੁਹਾਡੀ ਸਮੱਸਿਆ ਨੂੰ ਸਮਝਣ ਲਈ ਕਸ਼ਮੀਰ ਵਿੱਚ ਹਾਂ ਅਤੇ ਅਸੀਂ ਹਿਟਲਰ ਦੇ ਸਮਰਥਕ ਨਹੀਂ ਹਾਂ। ਹਰ ਕੋਈ ਸਕੂਲ ਅਤੇ ਹਸਪਤਾਲ ਨੂੰ ਖੁੱਲ੍ਹਾ ਵੇਖਣਾ ਚਾਹੁੰਦਾ ਹੈ। ਅਸੀਂ ਕੱਲ੍ਹ ਦੀ ਅੱਤਵਾਦੀ ਘਟਨਾ ਤੋਂ ਬਹੁਤ ਦੁਖੀ ਹਾਂ। ਅਸੀਂ ਇੱਥੇ ਸਿਰਫ ਤੱਥ ਇਕੱਠੇ ਕਰਨ ਲਈ ਆਏ ਹਾਂ।

ABOUT THE AUTHOR

...view details