ਮਥੁਰਾ: ਵਰਿੰਦਾਵਨ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਦੀ ਧੂਮ ਹੈ। ਅੱਜ ਰਾਤ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਵੇਗਾ। ਇਸ ਦਿਨ ਨੂੰ ਮਨਾਉਣ ਲਈ ਲੋਕ ਦੂਰੋਂ-ਦੂਰੋਂ ਆ ਰਹੇ ਹਨ। ਸੰਭਾਵਨਾ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਮੰਦਿਰਾਂ ਵਿੱਚ ਜੁੱਟ ਸਕਦੀ ਹੈ।
ਵੇਖੋ, ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਿਰ ਤੋਂ ਆਰਤੀ ਦਾ ਨਜ਼ਾਰਾ - ਜਨਮਭੂਮੀ ਮੰਦਿਰ
ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਗਰੀ ਮੰਨੇ ਜਾਂਦੇ ਮਥੁਰਾ-ਵਰਿੰਦਾਵਨ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੂਰ-ਦੂਰ ਤੋਂ ਸ਼ਰਧਾਲੂ ਇਸ ਦਿਹਾੜੇ ਨੂੰ ਮਨਾਉਣ ਲਈ ਮਥੁਰਾ-ਵਰਿੰਦਾਵਨ ਪਹੁੰਚੇ ਹਨ। ਇੱਥੇ ਸ਼ਨਿੱਚਰਵਾਰ ਦੀ ਸਵੇਰ ਆਰਤੀ ਕੀਤੀ ਗਈ।
krishan janamashtmi
ਇਸ ਮੌਕੇ ਮਥੁਰਾ ਵਿੱਚ ਸਥਿਤ ਭਗਵਾਨ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਿਰ ਵਿੱਚ ਵੀ ਸਵੇਰੇ-ਸਵੇਰੇ ਆਰਤੀ ਕੀਤੀ ਗਈ। ਢੋਲ-ਨਗਾੜਿਆਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਮੰਦਿਰ ਗੂੰਜ ਉੱਠਿਆ।