ਪੰਜਾਬ

punjab

ETV Bharat / bharat

ਟਿੱਕ-ਟੌਕ ਰਸਤੇ ਆਨਲਾਈਨ ਬਾਜ਼ਾਰ 'ਚ ਦਾਅ ਲਾਉਣਾ ਚਾਹੁੰਦੀ ਹੈ ਵਾਲਮਾਰਟ - ਮਾਈਕ੍ਰੋਸਾਫਟ

ਡੋਨਲਡ ਟਰੰਪ ਪ੍ਰਸ਼ਾਸਨ ਟਿੱਕ-ਟੌਕ ਰਾਹੀਂ ਅਮਰੀਕੀ ਕਾਰੋਬਾਰ ਦੀ ਵਿਕਰੀ ਚਾਹੁੰਦਾ ਹੈ। ਟਿੱਕ-ਟੌਕ ਦੀ ਮਾਲਕ ਚੀਨੀ ਕੰਪਨੀ ਬਾਈਟਡਾਂਸ ਹੈ ਅਤੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੈ।

ਟਿੱਕ-ਟੌਕ ਰਸਤੇ ਆਨਲਾਈਨ ਬਾਜ਼ਾਰ 'ਚ ਦਾਅ ਲਾਉਣਾ ਚਾਹੁੰਦੀ ਹੈ ਵਾਲਮਾਰਟ
ਟਿੱਕ-ਟੌਕ ਰਸਤੇ ਆਨਲਾਈਨ ਬਾਜ਼ਾਰ 'ਚ ਦਾਅ ਲਾਉਣਾ ਚਾਹੁੰਦੀ ਹੈ ਵਾਲਮਾਰਟ

By

Published : Aug 30, 2020, 6:10 PM IST

ਨਿਊਯਾਰਕ: ਵਾਲਮਾਰਟ ਭਾਵੇਂ ਦੁਨੀਆਂ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਹੈ, ਪਰ ਐਮਾਜ਼ਨ ਦੇ ਆਨਲਾਈਨ ਦਬਦਬੇ ਨੂੰ ਤੋੜਨ ਲਈ ਇਸ ਦੀਆਂ ਕੋਸ਼ਿਸ਼ਾਂ ਅਸਫਲ ਵਿਖਾਈ ਦੇ ਰਹੀਆਂ ਹਨ।

ਡੋਨਲਡ ਟਰੰਪ ਪ੍ਰਸ਼ਾਸਨ ਟਿੱਕ-ਟੌਕ ਰਾਹੀਂ ਅਮਰੀਕੀ ਕਾਰੋਬਾਰ ਦੀ ਵਿਕਰੀ ਚਾਹੁੰਦਾ ਹੈ। ਟਿੱਕ-ਟੌਕ ਦੀ ਮਾਲਕ ਚੀਨੀ ਕੰਪਨੀ ਬਾਈਟਡਾਂਸ ਹੈ ਅਤੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੈ। ਹਾਲਾਂਕਿ, ਟਿੱਕ-ਟੌਕ ਦੇ ਅਮਰੀਕੀ ਕਾਰੋਬਾਰ ਦੇ ਅਧਿਗ੍ਰਹਿਣ ਦੀ ਦੌੜ ਵਿੱਚ ਕਈ ਕੰਪਨੀਆਂ ਹਨ, ਪਰ ਉਦਯੋਗਿਕੀ ਖੇਤਰ ਦੀ ਦਿੱਗਜ਼ ਮਾਈਕ੍ਰੋਸਾਫਟ ਦੇ ਨਾਲ ਵਾਲਮਾਰਟ ਨੂੰ ਇਸ ਦੌੜ ਵਿੱਚ ਅੱਗੇ ਮੰਨਿਆ ਜਾ ਰਿਹਾ ਹੈ।

ਟਿੱਕ-ਟੌਕ ਦਾ ਈ-ਕਾਮਰਸ ਕਾਰੋਬਾਰ ਅਜੇ ਬਹੁਤ ਛੋਟਾ ਹੈ, ਪਰ ਇਸਦੇ ਅਮਰੀਕਾ ਵਿੱਚ ਖਪਤਕਾਰਾਂ ਦੀ ਗਿਣਤੀ 10 ਕਰੋੜ ਹੈ, ਜਿਹੜੀ ਦੇਸ਼ ਦੀ ਆਬਾਦੀ ਦਾ ਲਗਭਗ ਇੱਕ ਤਿਹਾਈ ਹੈ। ਇਸ ਵਿੱਚੋਂ ਕਾਫੀ ਖਰੀਦਦਾਰ ਨੌਜਵਾਨ ਹਨ ਅਤੇ ਉਨ੍ਹਾਂ ਤੱਕ ਪਰੰਪਰਾਗਤ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ।

ਵੱਖ-ਵੱਖ ਬਰਾਂਡਾਂ ਲਈ ਆਨਲਾਈਨ ਪਲੇਟਫਾਰਮ ਬਣਾਉਣ ਵਾਲੀ ਵੀਟੈਕਸ ਦੇ ਮੁੱਖ ਰਣਨੀਤੀ ਅਧਿਕਾਰੀ ਅਮਿਤ ਸ਼ਾਹ ਨੇ ਕਿਹਾ, 'ਵਾਲਮਾਰਟ ਜਾਂ ਐਮਾਜ਼ਨ ਦੇ ਭਵਿੱਖ ਦੇ ਗਾਹਕ ਉਹ ਹੋਣਗੇ, ਜੋ ਟਿੱਕ-ਟੌਕ ਪੇਸ਼ਕਸ਼ ਕਰੇਗੀ।'

ਹਾਲਾਂਕਿ, ਮਾਹਰ ਇੱਕ ਗੱਲ ਨੂੰ ਲੈ ਕੇ ਆਸ਼ਾਵਾਦੀ ਹਨ ਕਿ ਟਿੱਕ-ਟੌਕ ਦੀ ਮਦਦ ਨਾਲ ਵਾਲਮਾਰਟ ਆਨਲਾਈਨ ਸ਼ਾਪਿੰਗ ਬਾਜ਼ਾਰ ਵਿੱਚ ਆਪਣੀ ਪੈਠ ਬਣਾ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਾਲਮਾਰਟ ਆਪਣੇ ਲਾਜੀਸਟਿਕ ਅਤੇ ਪੂਰਨਤਾ ਖੇਤਰ ਵਿੱਚ ਦਬਦਬੇ ਅਤੇ ਉਦਯੋਗਿਕੀ ਮੋਰਚੇ 'ਤੇ ਮਾਈਕ੍ਰੋਸਾਫਟ ਦੀ ਮਦਦ ਨਾਲ ਆਨਲਾਈਨ ਬਾਜ਼ਾਰ ਵਿੱਚ ਆਪਣੀ ਹਾਜ਼ਰੀ ਨੂੰ ਮਜ਼ਬੂਤ ਕਰ ਸਕਦੀ ਹੈ।

ABOUT THE AUTHOR

...view details