ਪੰਜਾਬ

punjab

ETV Bharat / bharat

ਤਮਿਲਨਾਡੂ ਵਿੱਚ ਕੰਧ ਢਹਿਣ ਕਰਕੇ 15 ਲੋਕਾਂ ਦੀ ਮੌਤ - ਮੁੱਖ ਮੰਤਰੀ ਕੇ. ਪਲਾਨੀਸਵਾਮੀ

ਤਮਿਲਨਾਡੂ ਵਿੱਚ ਭਾਰੀ ਮੀਂਹ ਪੈਣ ਕਰਕੇ ਕੋਇੰਬਟੂਰ ਨੇੜੇ ਇੱਕ ਕੰਧ ਢਹਿ ਗਈ ਤੇ 15 ਲੋਕਾਂ ਦੀ ਕੰਧ ਹੇਠਾਂ ਦੱਬਣ ਕਰਕੇ ਮੌਤ ਹੋ ਗਈ।

ਤਮਿਲਨਾਡੂ
ਫ਼ੋਟੋ

By

Published : Dec 2, 2019, 4:25 PM IST

ਚੇਨਈ: ਤਮਿਲਨਾਡੂ ਵਿੱਚ ਭਾਰੀ ਮੀਂਹ ਪੈਣ ਕਰਕੇ ਕੋਇੰਬਟੂਰ ਨੇੜੇ ਇੱਕ ਕੰਧ ਢਹਿ ਗਈ ਤੇ 15 ਲੋਕਾਂ ਦੀ ਕੰਧ ਹੇਠਾਂ ਦੱਬਣ ਕਰਕੇ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਸਵੇਰੇ ਕਰੀਬ 5:30 ਵਜੇ 20 ਫੁੱਟ ਦੀ ਇੱਕ ਕੰਧ ਚਾਰ ਘਰਾਂ 'ਤੇ ਡਿੱਗ ਗਈ ਸੀ ਜਿਸ ਕਰਕੇ ਘਰ ਢਹਿ ਗਏ ਤੇ ਸੁੱਤੇ ਹੋਏ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਤੇ ਅੱਗ ਬੁਝਾਊ ਅਮਲੇ ਨੇ ਮਲਬੇ ਨੂੰ ਹਟਾ ਦਿੱਤਾ ਤੇ ਲਾਸ਼ਾਂ ਨੂੰ ਹਟਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਇਸ ਦੌਰਾਨ, ਸੂਬਾ ਸਰਕਾਰ ਨੇ ਭਾਰੀ ਮੀਂਹ ਕਾਰਨ ਅੱਠ ਜ਼ਿਲ੍ਹਿਆਂ - ਚੇਨਈ, ਤਿਰੂਵੱਲੂਰ, ਟੁਟੁਕੁੜੀ, ਕੁਡਲੌਰ, ਚੇਂਗਲਪੱਟੂ, ਰਮਨਤਪੁਰਮ, ਕਾਂਚੀਪੁਰਮ ਅਤੇ ਰਾਣੀਪੇਟ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਪੁਲਿਸ ਦੇ ਅਨੁਸਾਰ ਸਵੇਰੇ 5.30 ਵਜੇ ਚਾਰ ਮਕਾਨਾਂ ਉੱਤੇ ਇੱਕ 20 ਫੁੱਟ ਦੀ ਕੰਧ ਡਿੱਗ ਪਈ, ਜਿਸ ਕਾਰਨ ਮਕਾਨ ਢਹਿ ਗਿਆ ਅਤੇ ਲੋਕ ਇਸ ਵਿੱਚ ਸੁੱਤੇ ਹੋਏ ਸਨ।

ABOUT THE AUTHOR

...view details