ਨਵੀਂ ਦਿੱਲੀ: ਮੋਦੀ 2.0 ਨੇ ਦਹਾਕੇ ਦਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਬਜਟ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੇ ਐਲਾਨ ਨੂੰ ਸਕਾਰਤਮਕ ਦੱਸਿਆ।
ਬਜਟ ਦਾ ਪੂਰਾ ਪ੍ਰਭਾਵ ਵੇਖਣ ਲਈ ਸੋਮਵਾਰ ਤੱਕ ਦਾ ਇੰਤਜ਼ਾਰ ਕਰੋ: ਸੀਤਾਰਮਨ - ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਬਜਟ ਪਾਸ ਕਰਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਦਾ ਪੂਰਾ ਪ੍ਰਭਾਵ ਵੇਖਣ ਲਈ ਸੋਮਵਾਰ ਤੱਕ ਦਾ ਇੰਤਜ਼ਾਰ ਕਰੋ।
ਨਿਰਮਲਾ ਸੀਤਾਰਮਨ
ਜਦੋਂ ਵਿੱਤ ਮੰਤਰੀ ਤੋਂ ਬਜਟ ਵਿੱਚ ਕਾਰਪੋਰੇਟ ਸੈਕਟਰ 'ਤੇ ਉਤਸ਼ਾਹਜਨਕ ਪ੍ਰਭਾਵ ਨਹੀਂ ਹੋਣ ਬਾਰੇ ਪੱਛਿਆ ਤਾਂ ਉਨ੍ਹਾਂ ਕਿਹਾ, "ਸਾਨੂੰ ਕਾਰਪੋਰੇਟ ਸੈਕਟਰ ਵਿੱਚ ਵਾਸਤਵਿਕ ਪ੍ਰਭਾਵ ਵੇਖਣ ਲਈ ਸੋਮਵਾਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ।"
ਸ਼ਨੀਵਾਰ ਹੋਣ ਕਰਕੇ ਦੋਵੇਂ ਸਟਾਕ ਐਕਸਚੇਂਜ ਅੱਜ ਟ੍ਰੇਡਿੰਗ ਲਈ ਖੁੱਲੇ ਸੀ। ਪੂਰੇ ਕਾਰੋਬਰ ਸਤਰ ਦੌਰਾਨ ਸੇਂਸੇਕਸ 987 ਅੰਕ ਅਤੇ ਨਿਫ਼ਟੀ ਵਿੱਚ 300 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਟੈਕਸ ਦੀਆਂ ਦਰਾਂ ਵਿੱਚ ਕਟੌਤੀ ਹੋਣ ਦੇ ਬਾਵਜੂਦ ਇਹ ਗਿਰਾਵਟ ਦਰਜ ਕੀਤੀ ਗਈ।
Last Updated : Feb 1, 2020, 10:56 PM IST