ਪੰਜਾਬ

punjab

ETV Bharat / bharat

ਹਰਿਆਣਾ ਦੀ 14ਵੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਕੱਲ - ਅੰਬਾਲਾ ਛਾਉਣੀ ਤੇ ਸ਼ਾਹਬਾਦ

ਹਰਿਆਣਾ ਦੀ 14ਵੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਵੇਗਾ। ਇਸ ਸੂਬੇ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਤੇ ਕੁੱਲ 1,169 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਫ਼ੋਟੋ

By

Published : Oct 20, 2019, 5:55 PM IST

ਹਰਿਆਣਾ: 14ਵੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਵੇਗਾ। ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਤੇ ਕੁੱਲ 1,169 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 1,064 ਉਮੀਦਵਾਰ ਮਰਦ, 104 ਔਰਤਾਂ ਤੇ 1 ਉਮੀਦਵਾਰ ਤੀਜੇ ਲਿੰਗ ਨਾਲ ਸਬੰਧਤ ਹੈ।

ਹਰਿਆਣਾ ’ਚ ਸਭ ਤੋਂ ਘੱਟ 6-6 ਉਮੀਦਵਾਰ ਅੰਬਾਲਾ ਛਾਉਣੀ ਤੇ ਸ਼ਾਹਬਾਦ ਹਲਕਿਆਂ ਵਿੱਚ ਹਨ। ਸਭ ਤੋਂ ਵੱਧ 25 ਉਮੀਦਵਾਰ ਹਾਂਸੀ ’ਚ ਹਨ। ਵੋਟਰਾਂ ਦੀ ਗਿਣਤੀ ਪੱਖੋਂ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਬਾਦਸ਼ਾਹਪੁਰ ਹੈ; ਜਿੱਥੇ ਵੋਟਰਾਂ ਦੀ ਗਿਣਤੀ 3 ਲੱਖ 96 ਹਜ਼ਾਰ 281 ਹੈ। ਹਰਿਆਣਾ ਦਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਨਾਰਨੌਲ ਹੈ; ਜਿੱਥੇ 1 ਲੱਖ 44 ਹਜ਼ਾਰ 66 ਵੋਟਰ ਹਨ।

ਹਰਿਆਣਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਕਰੋੜ 83 ਲੱਖ 90 ਹਜ਼ਾਰ 525 ਹੈ। ਇਨ੍ਹਾਂ ਵਿੱਚੋਂ 1 ਲੱਖ 7 ਹਜ਼ਾਰ 955 ਸਰਵਿਸ ਵੋਟਰ ਹਨ; ਜਦ ਕਿ 724 ਪ੍ਰਵਾਸੀ ਵੋਟਰ ਹਨ। ਸੂਬੇ ਵਿੱਚ ਮਰਦ ਵੋਟਰਾਂ ਦੀ ਗਿਣਤੀ 98 ਲੱਖ 78 ਹਜ਼ਾਰ 42 ਮਰਦ ਹਨ ਤੇ 85 ਲੱਖ 12 ਹਜ਼ਾਰ 231 ਔਰਤਾਂ ਹਨ ਤੇ 252 ਤੀਜੇ ਲਿੰਗ ਨਾਲ ਸਬੰਧਤ ਹਨ। ਉਨ੍ਹਾਂ ਲਈ ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਾਂ ਲਈ ਸੂਬੇ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਸੂਬੇ ਵਿੱਚ ਕੁੱਲ 4,500 ਤੋਂ ਵੱਧ ਨਾਕੇ ਲਾਏ ਗਏ ਹਨ।

ABOUT THE AUTHOR

...view details