ਬਿਹਾਰ ਚੋਣਾ 'ਚ ਐਨਡੀਏ ਨੇ ਹੁਣ ਤੱਕ ਅੱਠ ਸੀਟਾਂ ਤੇ ਜਿੱਤ ਦਰਜ ਕਰ ਲਈ ਹੈ। ਦੂਜੇ ਪਾਸੇ ਆਰਜੇਡੀ ਉਮੀਦਵਾਰਾਂ ਨੇ ਦੋ ਸੀਟਾਂ ਤੇ ਜਿੱਤ ਦਰਜ ਕੀਤੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ LIVE: ਰੁਝਾਨਾਂ 'ਚ NDA ਨੇ ਪਾਰ ਕੀਤਾ ਬਹੁਮਤ ਦਾ ਅੰਕੜਾ - ਬਿਹਾਰ ਵਿਧਾਨ ਸਭਾ ਚੋਣਾਂ
15:04 November 10
ਬਿਹਾਰ ਚੋਂਣ 'ਚ ਐਨਡੀਏ 8 ਸੀਟਾਂ ਤੇ ਜਿੱਤ ਕੀਤੀ ਦਰਜ
14:15 November 10
ਬਿਜੇਂਦਰ ਯਾਦਵ ਵਿਨਸ ਨੇ ਸੁਪੌਲ 'ਚ ਹਾਸਲ ਕੀਤੀ ਜਿੱਤ
ਬਿਹਾਰ ਦੇ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ (ਜੇਡੀਯੂ) ਨੇ ਸੁਪੌਲ ਵਿੱਚ ਜਿੱਤ ਹਾਸਲ ਕੀਤੀ ਹੈ।
14:15 November 10
ਭਾਜਪਾ ਨੇ ਕੋਅਟੀ 'ਚ ਹਾਸਲ ਕੀਤੀ ਜਿੱਤ
ਕੋਅਟੀ ਤੋਂ ਭਾਜਪਾ ਉਮੀਂਦਵਾਰ ਮੁਰਾਰੀ ਮੋਹਨ ਝਾਅ ਜੇਤੂ ਰਹੇ। ਉਨ੍ਹਾਂ ਨੇ ਰਾਜੇਦੀ ਦੇ ਅਬਦੁੱਲ ਬੇਰੀ ਸਿੱਦੀਕੀ ਨੂੰ ਹਰਾਇਆ। ਜੇਡੀਯੂ ਉਮੀਦਵਾਰ ਬਿਜੇਂਦਰ ਪ੍ਰਸਾਦ ਸੁਪੌਲ ਤੋਂ ਜਿੱਤੇ ਹਨ। ਦਰਭੰਗਾ ਦਿਹਾਤੀ ਰਾਜਦ ਦਾ ਲਲਿਤ ਕੁਮਾਰ ਯਾਦਵ ਜੇਤੂ ਰਹੇ ਹਨ।
14:15 November 10
ਐਗਜ਼ਿਟ ਪੋਲ ਅਤੇ ਸਹੀ ਪੋਲ 'ਚ ਅੰਤਰ
ਵਿਜੇਵਰਗੀਆ ਬੀਜੇਪੀ ਦੇ ਜਨਰਲ ਸੈਕਟਰੀ ਕੈਲਾਸ਼ ਵਿਜੈਵਰਗੀਆ ਨੇ ਵਿਸ਼ਵਾਸ ਜਤਾਇਆ ਕਿ ਐਨਡੀਏ ਬਿਹਾਰ 'ਚ ਜੇਤੂ ਬਣੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਰੁਝਾਨ ਦਰਸਾਉਂਦੇ ਹਨ ਕਿ “ਐਗਜ਼ਿਟ ਪੋਲ ਅਤੇ ਸਹੀ ਪੋਲ” 'ਚ ਕਾਫੀ ਅੰਤਰ ਹੈ।
14:01 November 10
ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ
ਚੋਣ ਕਮਿਸ਼ਨ ਨੇ ਕਿਹਾ ਕਿ ਹੁਣ ਤੱਕ ਇੱਕ ਕਰੋੜ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਵੋਟਾਂ ਦੀ ਗਿਣਤੀ ਤਕਰੀਬਨ 35 ਗੇੜ ਤੱਕ ਚੱਲੇਗੀ। ਕੋਵਿਡ 19 ਦੇ ਪ੍ਰੋਟੋਕੋਲ ਕਾਰਨ ਵੋਟਾਂ ਦੀ ਗਿਣਤੀ 'ਚ ਦੇਰੀ ਹੋ ਰਹੀ ਹੈ। ਇਸ ਸਮੇਂ 55 ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ 65 ਫੀਸਦੀ ਤੋਂ ਵੱਧ ਪੋਲਿੰਗ ਬੂਥਾਂ 'ਤੇ ਕੀਤੀ ਜਾ ਰਹੀ ਹੈ। ਬਿਹਾਰ ਵਿੱਚ ਕੁੱਲ 57.09 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕਰੀਬ 3 ਕਰੋੜ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ।
14:00 November 10
ਰੁਝਾਨਾਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਤੇ ਐਨਡੀਏ ਕੋਲ ਬਹੁਮਤ ਹੈ, ਮਹਾਗਠਬੰਧਨ ਰਿਹਾ ਪਿਛੇ
13:59 November 10
1 ਕਰੋੜ ਵੋਟਾਂ ਦੀ ਗਿਣਤੀ ਹੋਈ ਪੂਰੀ
ਬਿਹਾਰ ਦੇ ਸੀਈਓ ਐਚ ਆਰ ਸ੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ 92 ਲੱਖ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 4.10 ਕਰੋੜ ਵੋਟਾਂ ਪਈਆਂ ਸਨ, ਹੁਣ ਤੱਕ 1 ਕਰੋੜ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ। ਪਹਿਲਾਂ ਇੱਥੇ 25-26 ਗੇੜ ਦੀ ਗਿਣਤੀ ਹੁੰਦੀ ਸੀ, ਇਸ ਵਾਰ ਇਹ ਲਗਭਗ 35ਵੇਂ ਗੇੜ ਤੱਕ ਪਹੁੰਚ ਗਈ ਸੀ। ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਐਚ.ਆਰ ਸ਼੍ਰੀਨਿਵਾਸ ਨੇ ਕਿਹਾ, ”ਇਸ ਲਈ ਗਿਣਤੀ ਦੇਰ ਸ਼ਾਮ ਤੱਕ ਜਾਰੀ ਰਹੇਗੀ।
13:53 November 10
130 ਸੀਟਾਂ 'ਤੇ ਮੋਹਰੀ ਹੈ ਐਨਡੀਏ
ਦੁਪਹਿਰ 1 ਵਜੇ ਦੇ ਤਾਜ਼ਾ ਰੁਝਾਨਾਂ ਮੁਤਾਬਕ, ਐਨਡੀਏ ਕੁੱਲ 130 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਮਹਾਂਗਠਬੰਧਨ 99 ਸੀਟਾਂ 'ਤੇ ਅੱਗੇ ਹੈ। ਜਿਥੇ ਇਕਜੁਟ ਸੀਟ 'ਤੇ ਐਲਜੇਪੀ ਸਭ ਤੋਂ ਅੱਗੇ ਹੈ, ਦੂਜੇ ਉਮੀਦਵਾਰ 13 ਸੀਟਾਂ 'ਤੇ ਅੱਗੇ ਹਨ।
12:26 November 10
ਮਹਿਜ਼ 20 ਫੀਸਦੀ ਹੀ ਵੋਟਾਂ ਪਈਆਂ
ਚੋਣ ਕਮਿਸ਼ਨ ਦੇ ਮੁਤਾਬਕ ਬਿਹਾਰ ਵਿੱਚ ਹੁਣ ਤੱਕ ਪਈਆਂ ਕੁਲ ਵੋਟਾਂ ਵਿਚੋਂ ਮਹਿਜ਼ 20 ਫੀਸਦੀ ਹੀ ਵੋਟਾਂ ਪਈਆਂ ਹਨ। ਪੋਲਿੰਗ ਟੀਮ ਨੇ ਕਿਹਾ ਕਿ ਗਿਣਤੀ "ਦੇਰ ਸ਼ਾਮ" ਤੱਕ ਪੂਰੀ ਹੋ ਜਾਵੇਗੀ।
12:14 November 10
ਕਾਂਗਰਸ ਨੇਤਾ ਪ੍ਰਣਵ ਝਾਅ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ
ਤਬਦੀਲੀ ਦਾ ਹੱਕਦਾਰ ਬਿਹਾਰ : ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ, ਕਾਂਗਰਸ ਦੇ ਬੁਲਾਰੇ ਪ੍ਰਣਵ ਝਾਅ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਮਹਾਂਗਠਬੰਧਨ ਬਿਹਾਰ ਵਿੱਚ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਸਰਕਾਰ 'ਚ ਤਬਦੀਲੀ ਦੇ ਹੱਕਦਾਰ ਹਨ ਅਤੇ ਕਾਂਗਰਸ ਰੁਜ਼ਗਾਰ ਦੇ ਕੇ ਆਪਣੇ ਵਾਅਦੇ ਪੂਰੇ ਕਰੇਗੀ।
11:39 November 10
ਰਾਘੋਪੁਰ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਤੇਜਸਵੀ ਯਾਦਵ
ਮਹਾਂਗਠਬੰਧਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਰਾਘੋਪੁਰ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਹਨ।
11:38 November 10
131 ਸੀਟਾਂ 'ਤੇ ਅੱਗੇ ਹੈ ਐਨਡੀਏ
ਤਾਜ਼ਾ ਰੁਝਾਨ ਦੇ ਮੁਤਾਬਕ, ਐਨਡੀਏ 131 ਸੀਟਾਂ ਨਾਲ ਬਹੁਮਤ ਦੇ ਅੰਕੜਿਆਂ ਤੋਂ ਅੱਗੇ ਹੈ। ਇਸ ਦੌਰਾਨ ਮਹਾਂਗਠਬੰਧਨ 104 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਐਲਜੇਪੀ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਹੋਰ ਪਾਰਟੀਆਂ ਵੀ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
11:05 November 10
ਰੁਝਾਨਾਂ 'ਚ ਐਨ. ਡੀ. ਏ. ਨੇ ਪਾਰ ਕੀਤਾ ਬਹੁਮਤ ਦਾ ਅੰਕੜਾ
ਰੁਝਾਨਾਂ 'ਚ ਐਨ. ਡੀ. ਏ. ਨੇ ਪਾਰ ਕੀਤਾ ਬਹੁਮਤ ਦਾ ਅੰਕੜਾ, 125 ਸੀਟਾਂ 'ਤੇ ਅੱਗੇ
10:27 November 10
ਚੋਣ ਕਮਿਸ਼ਨ ਦੇ ਰੁਝਾਨ ਮੁਤਾਬਕ 243 ਵਿਚੋਂ 133 ਸੀਟਾਂ ਲਈ: ਐਨਡੀਏ 66 ਸੀਟਾਂ 'ਤੇ ਅੱਗੇ - ਭਾਜਪਾ 35, ਜੇਡੀਯੂ 26, ਵਿਕਾਸਸ਼ੀਲ ਇਨਸਾਂ ਪਾਰਟੀ 5 ਸੀਟਾਂ 'ਤੇ ਹੈ।
ਮਹਾਗਠਬੰਧਨ 61 ਸੀਟਾਂ 'ਤੇ ਅੱਗੇ - ਆਰਜੇਡੀ 40, ਕਾਂਗਰਸ 14, ਖੱਬੇ 7 ਸੀਟਾਂ
ਬਸਪਾ ਨੂੰ ਦੋ ਸੀਟਾਂ 'ਤੇ, ਲੋਕ ਜਨ ਸ਼ਕਤੀ ਪਾਰਟੀ ਨੂੰ ਤਿੰਨ ਸੀਟਾਂ 'ਤੇ ਬੜ੍ਹਤ ਹੈ ਜਦਕਿ ਏਆਈਐਮਆਈਐਮ ਇੱਕ ਸੀਟ 'ਤੇ ਅੱਗੇ ਹੈ।
10:26 November 10
ਬਿਹਾਰ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ
ਭਾਜਪਾ ਨੇਤਾ ਸ਼ਹਿਨਵਾਜ਼ ਹੁਸੈਨ ਨੇ ਬਿਹਾਰ ਚੋਣਾਂ ਦੇ ਰੁਝਾਨ ਤੇ ਐਗਜ਼ਿਟ ਪੋਲ ਨੂੰ ਵੀ ਲੈ ਕੇ ਪ੍ਰਤੀਕਿਰਿਆ ਦਿੰਦਿਆ ਕਿਹਾ “ਰਾਜਦ ਅਤੇ ਕਾਂਗਰਸ ਦੇ ਲੋਕਾਂ ਨੂੰ ਖੁਸ਼ ਰਹਿਣ ਦਿਉ, ਪਰ ਐਗਜ਼ਿਟ ਪੋਲ ਵਿੱਚ ਐਨਡੀਏ ਦੀ ਜਿੱਤ ਨਿਸ਼ਚਤ ਹੈ। ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਦੀ ਅਗਵਾਈ 'ਚ ਮੁੜ ਐਨਡੀਏ ਦੀ ਸਰਕਾਰ ਬਣਾਉਣਗੇ। ਮਹਾਂਗਠਬੰਧਨ ਦੇ ਨੇਤਾ ਆਖ਼ਰੀ ਐਗਜ਼ਿਟ ਪੋਲ ਨੂੰ ਵੇਖ ਕੇ ਖੁਸ਼ ਹੋਏ। ਸਿਰਫ ਐਨਡੀਏ ਹੀ ਜਿੱਤੇਗਾ। ”
10:21 November 10
ਜੇਡੀਯੂ ਨੇਤਾ ਸੰਜੈ ਸਿੰਘ ਨੇ ਬਿਹਾਰ ਚੋਣਾਂ 'ਤੇ ਦਿੱਤੀ ਆਪਣੀ ਪ੍ਰਤੀਕਿਰਿਆ
ਜੇਡੀਯੂ ਨੇਤਾ ਸੰਜੇ ਸਿੰਘ ਨੇ ਬਿਹਾਰ ਚੋਣਾਂ 'ਤੇ ਕਿਹਾ ਕਿ "ਬਿਹਾਰ ਦੇ 12 ਕਰੋੜ ਲੋਕਾਂ ਦੇ ਭਵਿੱਖ ਦਾ ਫੈਸਲਾ ਅੱਜ ਕੀਤਾ ਜਾਵੇਗਾ। ਲੋਕਤੰਤਰ 'ਚ ਲੋਕ ਮਾਲਕ ਹਨ। ਸਾਨੂੰ ਵਿਸ਼ਵਾਸ ਹੈ ਕਿ ਲੋਕਾਂ ਨੇ ਨਿਤੀਸ਼ ਕੁਮਾਰ ਦੇ ਵਿਕਾਸ ਉੱਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ। ਅੱਜ ਫਿਰ ਰਾਜਗ ਦੀ ਸਰਕਾਰ ਬਣੇਗੀ।"
10:19 November 10
ਬਿਹਾਰ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ
ਭਾਜਪਾ ਆਗੂ ਮਨੋਜ ਤਿਵਾਰੀ ਨੇ ਕਿਹਾ ਕਿ “ਮੈਨੂੰ ਯਕੀਨ ਹੈ ਕਿ ਲੋਕਾਂ ਨੇ ਆਪਣੀ ਵੋਟ ਪਾ ਕੇ ਐਨਡੀਏ ਨੂੰ ਇੱਕ ਹੋਰ ਕਾਰਜਕਾਲ ਦਿੱਤਾ ਹੈ। ਐਨਡੀਏ ਦੇ ਵੋਟਰ ਖਾਮੋਸ਼ ਵੋਟਰ ਹਨ। ਮਹਾਨ ਗੱਠਜੋੜ ਦੇ ਲੋਕਾਂ ਨੇ ਕਈ ਥਾਵਾਂ’ ਤੇ ਵੋਟਰਾਂ ਨੂੰ ਕੁੱਟਿਆ ਅਤੇ ਧਮਕਾਇਆ ਹੈ।
09:22 November 10
ਬਿਹਾਰ ਚੋਣਾਂ ਦੇ ਨਤੀਜੇ ਅੱਜ
ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਮੁਤਾਬਕ ਭਾਜਪਾ 9 ਸੀਟਾਂ ਤੋਂ ਅੱਗੇ ਹੈ, ਜੇਡੀਯੂ ਅਤੇ ਆਰਜੇਡੀ 5 ਸੀਟਾਂ' ਤੇ ਅੱਗੇ ਹੈ, ਕਾਂਗਰਸ ਨੂੰ 3 'ਤੇ ਬੜ੍ਹਤ ਮਿਲੀ ਹੈ, ਵਿਕਾਸਸ਼ੀਲ ਇਨਸਾਨ ਪਾਰਟੀ 1 ਸੀਟ 'ਤੇ ਅੱਗੇ ਹੈ।
09:21 November 10
ਐਨਡੀਏ 17, ਗ੍ਰੈਂਡ ਅਲਾਇੰਸ 10 ਅਤੇ ਐਲਜੇਪੀ 1 ਸੀਟ 'ਤੇ ਅੱਗੇ
ਮੌਦੂਜਾ ਰੁਝੇਵੀਆਂ ਦੇ ਮੁਤਾਬਕ ਐਨਡੀਏ 17, ਗ੍ਰੈਂਡ ਅਲਾਇੰਸ 10 ਅਤੇ ਐਲਜੇਪੀ 1 ਸੀਟ 'ਤੇ ਅੱਗੇ ਚੱਲ ਰਹੀ ਹੈ।
09:09 November 10
ਸ਼ੁਰੂਆਤੀ ਰੁਝਾਨਾਂ 'ਚ ਐਨ. ਡੀ. ਏ. 10 ਅਤੇ ਮਹਾਂਗਠਜੋੜ 7 ਸੀਟਾਂ 'ਤੇ ਅੱਗੇ
06:41 November 10
38 ਜ਼ਿਲ੍ਹਿਆਂ ਦੇ ਲਈ 55 ਪੋਲਿੰਗ ਬੂਥਾਂ 'ਤੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਪਟਨਾ: ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ 'ਤੇ ਹੋਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੂਬੇ ਭਰ 'ਚ 55 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਦੀ ਗਿਣਤੀ ਲਈ 38 ਜ਼ਿਲ੍ਹਿਆਂ 'ਚ 55 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। 9 ਵਜੇ ਤੱਕ ਪਹਿਲਾ ਰੁਝਾਨ ਸਾਹਮਣੇ ਆਉਣ ਦੀ ਉਮੀਂਦ ਹੈ। ਸਾਰੇ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਹਿਲਾ ਨਤੀਜਾ ਦਿਨ ਦੇ 3 ਵਜੇ ਤੱਕ ਆਉਣ ਦੀ ਉਮੀਦ ਹੈ।
ਇਸ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਸਮੂਹ ਪੋਲਿੰਗ ਬੂਥ 'ਤੇ ਸਹਾਇਕ ਚੋਣ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਇਸ ਵਾਰ ਪੋਲਿੰਗ ਬੂਥ 'ਤੇ ਕੋਰੋਨਾ ਕਾਰਨ ਇੱਕ ਹਾਲ 'ਚ ਮਹਿਜ਼ 7 ਟੇਬਲ ਹੀ ਰੱਖੇ ਗਏ ਹਨ। ਪਹਿਲਾਂ ਇਕੋ ਹਾਲ 'ਚ 14 ਟੇਬਲ ਵਰਤੇ ਜਾਂਦੇ ਸਨ। ਇਸ ਵਾਰ ਵੋਟਿੰਗ ਲਈ ਈਵੀਐਮ 'ਚ 40 ਫੀਸਦੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਭਰ 'ਚ ਕੁੱਲ 106000 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ। ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਵਾਲਮੀਕਿ ਨਗਰ ਸੰਸਦੀ ਸੀਟ ਉੱਤੇ ਵੀ ਚੋਣਾਂ ਹੋਈਆਂ। ਉਸ ਸੰਸਦੀ ਹਲਕੇ ਦੀ ਗਿਣਤੀ ਵੀ ਕੀਤੀ ਜਾਏਗੀ।
ਕੁੱਝ ਜ਼ਿਲ੍ਹਿਆਂ ਵਿੱਚ 2 ਤੋਂ 3 ਗਿਣਤੀ ਕੇਂਦਰ
ਚੋਣ ਕਮਿਸ਼ਨ ਦੇ ਮੁਤਾਬਕ ਕੁੱਝ ਜ਼ਿਲ੍ਹਿਆਂ 'ਚ ਦੋ ਤੋਂ ਤਿੰਨ ਗਿਣਤੀ ਕੇਂਦਰ ਬਣਾਏ ਗਏ ਹਨ। ਪੂਰਬੀ ਚੰਪਾਰਨ, ਬੇਗੂਸਰਾਏ ਅਤੇ ਸਿਵਾਨ 'ਚ 3-3 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਮਧੂਬਨੀ, ਪੂਰਨੀਆ, ਦਰਭੰਗਾ, ਗੋਪਾਲਗੰਜ, ਭਾਗਲਪੁਰ, ਬੈਂਕਾ, ਨਾਲੰਦਾ ਅਤੇ ਨਵਾਦਾ ਵਿੱਚ ਦੋ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ 'ਚ ਇੱਕ-ਇੱਕ ਗਿਣਤੀ ਕੇਂਦਰ ਹੋਵੇਗਾ।
ਦੱਸਣਯੋਗ ਹੈ ਕਿ 243 ਵਿਧਾਨ ਸਭਾ ਸੀਟਾਂ ਲਈ 3738 ਉਮੀਦਵਾਰ ਮੈਦਾਨ ਵਿੱਚ ਹਨ। ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।