ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਹੋਈ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਚੀਨ ਦੇ ਵੀ ਫੌਜੀ ਮਾਰੇ ਗਏ ਸਨ। ਕੇਂਦਰੀ ਮੰਤਰੀ ਤੇ ਸਾਬਕਾ ਮੇਜਰ ਜਨਰਲ ਵੀਕੇ ਸਿੰਘ ਨੇ ਇੱਕ ਟੀਵੀ ਇੰਟਰਵਿਊ 'ਚ ਕਿਹਾ ਕਿ ਝੜਪ ਵਿੱਚ ਚੀਨ ਦੇ 40 ਫ਼ੌਜੀ ਮਾਰੇ ਗਏ ਸਨ।
ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਚੀਨ ਦੇ 40 ਫ਼ੌਜੀਆਂ ਦੀ ਹੋਈ ਸੀ ਮੌਤ: ਵੀਕੇ ਸਿੰਘ - ਭਾਰਤ ਚੀਨ ਹਿੰਸਕ ਝੜਪ
ਕੇਂਦਰੀ ਮੰਤਰੀ ਤੇ ਸਾਬਕਾ ਮੇਜਰ ਜਨਰਲ ਵੀਕੇ ਸਿੰਘ ਨੇ ਇੱਕ ਟੀਵੀ ਇੰਟਰਵਿਊ 'ਚ ਕਿਹਾ ਕਿ ਪਿਛਲੇ ਦਿਨੀਂ ਲੱਦਾਖ ਦੇ ਗਲਵਾਨ ਘਾਟੀ 'ਤੇ ਸਰਹੱਦ ਵਿੱਚ ਭਾਰਤ ਚੀਨ ਵਿਚਾਲੇ ਹੋਈ ਝੜਪ ਵਿੱਚ ਚੀਨ ਦੇ 40 ਫੌਜੀ ਮਾਰੇ ਗਏ ਸਨ।
ਫ਼ੋਟੋ
ਵੀਕੇ ਸਿੰਘ ਨੇ ਕਿਹਾ ਕਿ ਇਸ ਹਿੰਸਕ ਝੜਪ 'ਚ ਸਾਡੇ 20 ਫ਼ੌਜੀ ਸ਼ਹੀਦ ਹੋਏ ਤੇ ਚੀਨ ਦੇ ਵੀ ਘੱਟੋ-ਘੱਟ ਦੁੱਗਣੇ ਫ਼ੌਜੀਆਂ ਦੀ ਮੌਤ ਹੋਈ ਹੈ। ਚੀਨ ਵੱਲੋਂ ਆਪਣੇ ਕਿਸੇ ਫ਼ੌਜੀ ਦੀ ਮੌਤ ਬਾਰੇ ਬਿਆਨ ਨਾ ਦੇਣ ਬਾਰੇ ਸਾਬਕਾ ਫ਼ੌਜ ਪ੍ਰਮੁੱਖ ਨੇ ਕਿਹਾ ਕਿ ਚੀਨ ਭਰੋਸੇ ਲਾਇਕ ਨਹੀਂ। ਚੀਨ ਨੇ ਤਾਂ 1962 'ਚ ਭਾਰਤ ਨਾਲ ਹੋਈ ਜੰਗ ਤੋਂ ਲੈ ਕੇ ਅੱਜ ਤਕ ਕਦੀ ਆਪਣੇ ਕਿਸੇ ਫ਼ੌਜੀ ਦੀ ਮੌਤ ਨੂੰ ਸਵੀਕਾਰ ਨਹੀਂ ਕੀਤਾ।