ਸੰਯੁਕਤ ਰਾਸ਼ਟਰ: ਵਿਸ਼ਾਖਾਪਟਨਮ ਵਿਚ ਇਕ ਰਸਾਇਣਕ ਪਲਾਂਟ ਵਿਚੋਂ ਗੈਸ ਲੀਕ ਹੋਣ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 1000 ਪ੍ਰਭਾਵਿਤ ਹੋਏ। ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਹੈ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, "ਅਸੀਂ ਸਪੱਸ਼ਟ ਤੌਰ ਉੱਤੇ ਪੀੜਤ ਲੋਕਾਂ ਪ੍ਰਤੀ ਹਮਦਰਦੀ ਭੇਜਦੇ ਹਾਂ ਅਤੇ ਪ੍ਰਭਾਵਿਤ ਹੋਏ ਲੋਕਾਂ ਨੂੰ ਜਲਦੀ ਠੀਕ ਹੋਣ ਦੀ ਉਮੀਦ ਕਰਦੇ ਹਾਂ। ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸਥਾਨਕ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ।"
ਦੱਸ ਦਈਏ ਕਿ ਵੀਰਵਾਰ ਤੜਕਸਾਰ ਵਿਸ਼ਾਖਾਪਟਨਮ ਵਿੱਚ ਇੱਕ ਰਸਾਇਣਕ ਪਲਾਂਟ ਵਿੱਚੋਂ ਗੈਸ ਲੀਕ ਹੋ ਗਈ ਅਤੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਤੇਜ਼ੀ ਨਾਲ ਪਿੰਡਾਂ ਵਿੱਚ ਫੈਲ ਗਈ, ਜਿਸ ਵਿੱਚ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1000 ਲੋਕ ਪ੍ਰਭਾਵਿਤ ਹੋਏ।
ਇਥੇ ਨੇੜਲੇ ਪਿੰਡ ਆਰ ਆਰ ਵੈਂਕਟਾਪੁਰਮ ਵਿਖੇ ਮਲਟੀਨੈਸ਼ਨਲ ਐਲ ਜੀ ਪੋਲੀਮਰਜ਼ ਪਲਾਂਟ ਤੋਂ ਸਵੇਰੇ 2.30 ਵਜੇ ਸਟੇਰੀਨ ਗੈਸ ਲੀਕ ਹੋਣ ਤੋਂ ਕੁਝ ਘੰਟਿਆਂ ਬਾਅਦ, ਕਈ ਲੋਕਾਂ ਨੂੰ ਫੁੱਟਪਾਥ, ਟੋਇਆਂ ਅਤੇ ਸੜਕ ਦੇ ਕਿਨਾਰੇ ਬੇਹੋਸ਼ ਪਏ ਹੋਏ ਵੇਖਿਆ, ਜਿਸ ਨਾਲ ਕਿਸੇ ਵੱਡੀ ਉਦਯੋਗਿਕ ਤਬਾਹੀ ਦਾ ਖਦਸ਼ਾ ਪੈਦਾ ਹੋ ਗਿਆ।
ਇੱਕ ਪਿੰਡ ਵਾਸੀ ਨੇ ਕਿਹਾ, ਮਰਨ ਵਾਲਿਆਂ ਵਿਚ ਦੋ ਬੱਚੇ ਛੇ ਅਤੇ ਨੌ ਸਾਲ ਦੀ ਉਮਰ ਦੇ, ਇਕ ਪਹਿਲੇ ਸਾਲ ਦਾ ਮੈਡੀਕਲ ਵਿਦਿਆਰਥੀ ਅਤੇ ਦੋ ਲੋਕ ਜੋ ਭਾਫਾਂ ਤੋਂ ਬਚਦੇ ਸਮੇਂ ਖੂਹ ਵਿਚ ਡਿੱਗ ਪਏ। ਤਾਲਾਬੰਦੀ ਤੋਂ ਬਾਅਦ ਫੈਕਟਰੀ ਨੂੰ ਮੁੜ ਖੋਲ੍ਹਣ ਦੀ ਤਿਆਰ ਹੋ ਰਹੀ ਸੀ। ਮਦਦ ਦੀ ਦੁਹਾਈ ਨੇ ਰਾਤ ਦੀ ਚੁੱਪ ਨੂੰ ਤੋੜ ਦਿੱਤਾ ਅਤੇ ਬਹੁਤ ਸਾਰੇ ਲੋਕ ਨੀਂਦ ਵਿੱਚ ਹੀ ਬੇਹੋਸ਼ ਹੋ ਗਏ।