ਨਵੀਂ ਦਿੱਲੀ: ਲੋਕ ਸਭਾ ਚੋਣਾਂ- 2019 ਦੇ ਨਤੀਜੇ ਆਉਣ ਤੋਂ ਬਾਅਦ ਦੇਸ਼ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ, ਇਹ ਤਸਵੀਰ ਪੂਰੀ ਤਰ੍ਹਾਂ ਨਾਲ ਸਾਫ਼ ਹੋ ਚੁੱਕੀ ਹੈ। ਬੀਤੇ ਕੱਲ੍ਹ ਆਏ ਚੋਣ ਨਤੀਜਿਆਂ 'ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਭਾਜਪਾ ਦੀ ਇਹ ਜਿੱਤ 2014 ਤੋਂ ਵੀ ਵੱਡੀ ਹੈ। ਭਾਜਪਾ ਦੀ ਜਿੱਤ 'ਤੇ ਕਈ ਮਸ਼ਹੂਰ ਹਸਤੀਆਂ ਨੇ ਪੀਐਮ ਮੋਦੀ ਨੂੰ ਵਧਾਈ ਦਿੱਤਾ।
ਮੋਦੀ ਦੀ ਜਿੱਤ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਵਿਵੇਕ ਓਬਰਾਏ ਨੇ ਦਿੱਤੀ ਇਹ ਸਲਾਹ - bjp
ਕੱਲ੍ਹ ਆਏ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਭਾਰੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੀ ਇਸ ਜਿੱਤ 'ਤੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਟਵੀਟ ਕਰਦਿਆਂ ਵਿਰੋਧੀ ਦਲਾਂ 'ਤੇ ਤੰਜ ਕਸਿਆ ਹੈ।
ਉੱਥੇ ਹੀ, ਪ੍ਰਧਾਨ ਮੋਦੀ ਦੀ ਬਾਇਓਪਿਕ 'ਚ ਕੰਮ ਕਰਨ ਵਾਲੇ ਅਦਾਕਾਰ ਵਿਵੇਕ ਓਬਰਾਏ ਨੇ ਇੱਕ ਵਾਰ ਫ਼ਿਰ ਮੋਦੀ ਦੀ ਜਿੱਤ 'ਤੇ ਵਿਰੋਧੀਆਂ 'ਤੇ ਟਵੀਟ ਰਾਹੀਂ ਹਮਲਾ ਬੋਲਿਆ ਹੈ। ਵਿਵੇਕ ਓਬਰਾਏ ਨੇ ਭਾਜਪਾ ਦੀ ਜਿੱਤ 'ਤੇ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਫ਼ੋਟੋ ਲਗਾਕੇ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, 'ਉਨ੍ਹਾਂ ਰਾਜ ਨੇਤਾਵਾਂ ਲਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਨਫ਼ਰਤ ਨਾਲ ਇਕਜੁੱਟ ਸੀ, ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ 'ਮੋਦੀ' ਨਾਲ ਨਫ਼ਰਤ ਕਰਨ 'ਤੇ ਘੱਟ ਸਮਾਂ ਬਿਤਾਓ ਅਤੇ ਜ਼ਿਆਦਾ ਸਮਾਂ ਦੇਸ਼ (ਭਾਰਤ) ਨੂੰ ਪਿਆਰ ਕਰਨ 'ਚ ਲਗਾਓ। ਭਾਰਤ ਦੇ ਸਿਹਤਮੰਦ ਲੋਕਤੰਤਰ ਲਈ ਇੱਕ ਸਮਝਦਾਰ ਵਿਪੱਖ ਦੀ ਜਰੂਰਤ ਹੈ। ਜੈ ਹਿੰਦ।'
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਵਿਵੇਕ ਆਪਣੇ ਇੱਕ ਟਵੀਟ ਕਾਰਨ ਵਿਵਾਦਾਂ 'ਚ ਘਿਰ ਗਏ ਸੀ। ਉਨ੍ਹਾਂ ਅਦਾਕਾਰਾ ਐਸ਼ਵਰਿਆ ਰਾਏ ਨੂੰ ਲੈ ਕੇ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਮਹਿਲਾ ਆਯੋਗ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਗੱਲ ਆਖੀ ਸੀ।