ਨਵੀਂ ਦਿੱਲੀ: ਤਿਓਹਾਰਾਂ ਦੇ ਸੀਜ਼ਨ ਦੇ ਚਲਦਿਆਂ ਸਾਰੀਆਂ ਕੰਪਨੀਆਂ ਹੀ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਆਨਲਾਇਨ ਸ਼ਾਪਿੰਗ ਵਾਲੀਆਂ ਕੰਪਨੀਆਂ ਵੱਡੇ-ਵੱਡੇ ਆਫ਼ਰ ਦੇ ਰਹੀਆਂ ਹਨ। ਇਸੇ ਤਹਿਤ ਏਅਰਲਾਈਨ ਕੰਪਨੀ ਵਿਸਤਾਰਾ ਨੇ ਵੀ ਗਾਹਕਾਂ ਲਈ ਆਫ਼ਰ ਦਾ ਐਲਾਨ ਕੀਤਾ ਹੈ।
ਤਿਉਹਾਰਾਂ ਕਰਕੇ ਜਹਾਜ਼ਾ ਦੇ ਝੂਟੇ ਹੋਏ ਸਸਤੇ - ਦਿਵਾਲੀ ਆਫਰ਼
ਵਿਸਤਾਰਾ ਏਅਰਲਾਈਨ ਨੇ ਆਪਣੇ ਗਾਹਕਾਂ ਲਈ ਟਿਕਟਾਂ ਸਸਤੀਆਂ ਕਰ ਦਿੱਤੀਆਂ ਹਨ। ਇਸ ਆਫ਼ਰ ਵਿੱਚ ਮਹਿਜ਼ 1199 ਦੇ ਕੇ ਜਹਾਜ਼ ਦੇ ਝੂਟੇ ਲੈ ਸਕਦੇ ਹੋ।
ਏਅਰਲਾਈਨ ਕੰਪਨੀ ਵਿਸਤਾਰਾ ਨੇ 10 ਅਕਤੂਬਰ ਤੋਂ ਸੇਲ ਦਾ ਐਲਾਨ ਕੀਤਾ ਹੈ ਜਿਸ ਵਿੱਚ ਤੁਸੀਂ ਘੱਟ ਰੁਪਏ ਦੇ ਤੇ ਹਵਾਈ ਟਿਕਟ ਖ਼ਰੀਦ ਕਰ ਸਕਦੇ ਹੋ ਪਰ ਇਹ ਸਿਰਫ਼ ਘਰੇਲੂ ਉਡਾਨਾਂ ਲਈ ਹੀ ਹੋਵੇਗੀ ਇਸ ਦਾ ਕੌਮਾਂਤਰੀ ਉਡਾਨਾਂ ਤੇ ਕੋਈ ਫ਼ਰਕ ਨਹੀਂ ਪਵੇਗਾ। ਜੇ ਹੁਣ ਆਫ਼ਰ ਦੀ ਗੱਲ ਕਰੀਏ ਤਾਂ ਇਸ ਤਹਿਤ ਵਿਸਤਾਰਾ ਇਕਨਾਮੀ ਕਲਾਸ ਲਈ 1199 ਰੁਪਏ, ਪ੍ਰੀਮੀਅਮ ਕਲਾਸ ਲਈ 2699 ਅਤੇ ਬਿਜਨੈਸ ਕਲਾਸ ਲਈ 6999 ਰੁਪਏ ਦਾ ਟਿਕਟ ਰੱਖਿਆ ਹੈ।
ਜੇ ਇਸ ਆਫ਼ਰ ਦਾ ਫ਼ਾਇਦਾ ਲੈਣਾ ਹੈ ਤਾਂ ਤੁਹਾਡੇ ਕੋਲ 48 ਘੰਟੇ ਹੀ ਹੋਣਗੇ। ਇਹ ਸੇਲ 10 ਅਕਤੂਬਰ 12 ਵਜੇ ਤੋਂ ਸ਼ੁਰੂ ਹੋ ਕੇ 11 ਅਕਤੂਬਰ ਰਾਤ 11.59 ਵਜੇ ਖ਼ਤਮ ਹੋ ਜਾਵੇਗੀ। ਇਸ ਸੇਲ ਵਿੱਚ ਖ਼ਰੀਦੀ ਗਈ ਟਿਕਟ ਤਹਿਤ ਤੁਸੀਂ 28 ਮਾਰਚ 2020 ਤੱਕ ਯਾਤਰਾ ਕਰ ਸਕਦੇ ਹੋ। ਇਹ ਟਿਕਟਾਂ ਵਿਸਤਾਰਾ ਦੀ ਵੈੱਬਸਾਈਟ www.airvistara.com ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।