ਪੰਜਾਬ

punjab

ETV Bharat / bharat

ਰਾਵਾਇਤੀ ਖੇਤੀ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਵਿਸ਼ਾਲਾ ਰੈਡੀ ਨੇ ਸਥਾਪਤ ਕੀਤਾ 'ਬਾਜਰਾ ਬੈਂਕ'

ਪਾਣੀ ਦੇ ਸਰੋਤਾਂ ਦੀ ਘਾਟ ਕਾਰਨ ਖ਼ਤਮ ਹੋ ਰਹੀ ਰਵਾਇਤੀ ਖੇਤੀ ਦੀ ਸਾਂਭ ਲਈ ਆਂਧਰਾ ਪ੍ਰਦੇਸ਼ ਦੇ ਚਿਤੂਰ ਵਿਸ਼ਾਲਾ ਰੈਡੀ ਅੱਗੇ ਆਈ, ਜਿਨ੍ਹਾਂ ਵੱਲੋਂ ਕਿਸਾਨਾਂ ਲਈ ਬਾਜਰਾ ਬੈਂਕ ਦੀ ਸਥਾਪਨਾ ਕੀਤਾ ਗਈ। ਇਹ ਸਾਰੀ ਖੇਤੀ ਡ੍ਰਿਪ ਸਿਸਟਮ ਯਾਨੀ ਫੁਹਾਰਿਆਂ ਦੀ ਸਿੰਜਾਈ 'ਤੇ ਹੀ ਅਧਾਰਿਤ ਹੈ। ਵਿਸ਼ਾਲਾ ਦੇ ਇਸੇ ਉਪਰਾਲੇ ਰਾਹੀਂ ਬਾਜਰੇ ਤੇ ਹੋਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Oct 16, 2020, 2:06 PM IST

ਆਂਧਰਾ ਪ੍ਰਦੇਸ਼ (ਚਿਤੂਰ): ਇਹ ਉਹ ਖੇਤਰ ਹੈ ਜਿੱਥੇ ਪਾਣੀ ਦੇ ਸਰੋਤਾਂ ਦੀ ਘਾਟ ਹੈ। ਇੱਥੇ ਖੇਤੀ ਡ੍ਰਿਪ ਸਿਸਟਮ ਯਾਨੀ ਫੁਹਾਰਿਆਂ ਦੀ ਸਿੰਜਾਈ 'ਤੇ ਹੀ ਅਧਾਰਿਤ ਹੈ। ਇਸ ਖੇਤਰ ਵਿੱਚ ਬਾਜਰੇ ਤੇ ਹੋਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਿੰਡ ਦੇ ਸਾਰੇ ਕਿਸਾਨਾਂ ਨੂੰ ਇਕਜੁਟ ਕਰ ਉਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਵਾਲੇ ਅਨਾਜ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਐੱਮ.ਕੇ. ਪੁਰਮ ਮਿਲਟ ਬੈਂਕ ਵਜੋਂ ਜਾਣੀ ਜਾਂਦੀ ਕੰਪਨੀ ਕਿਸਾਨਾਂ ਨੂੰ ਤੁਪਕਾ ਪ੍ਰਣਾਲੀ ਨਾਲ ਫਸਲਾਂ ਸਿੰਜਾਈ ਕਰਨ ਲਈ ਪ੍ਰੇਰਿਤ ਕਰ ਰਹੀ ਹੈ।

ਰਾਵਾਇਤੀ ਖੇਤੀ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਵਿਸ਼ਾਲਾ ਰੈਡੀ ਨੇ ਸਥਾਪਤ ਕੀਤਾ 'ਬਾਜਰਾ ਬੈਂਕ'

ਚਿਤੂਰ ਜ਼ਿਲ੍ਹੇ ਦੇ ਕੂਪਮ ਨੇੜੇ ਬਾਜਰਾ ਬੈਂਕ ਐਮ.ਕੇ. ਪੁਰਮ ਵਿੱਚ ਸਥਿਤ ਹੈ। ਉਸੇ ਪਿੰਡ ਦੀ ਰਹਿਣ ਵਾਲੀ ਵਿਸ਼ਾਲਾ ਰੈਡੀ ਨੇ ਇਸ ਬੈਂਕ ਦੀ ਸਥਾਪਨਾ ਕੀਤੀ ਹੈ। ਉਹ ਹੈਦਰਾਬਾਦ ਦੇ ਬਾਹਰ ਉੱਦਮੀਆਂ ਨੂੰ ਸਿਖਲਾਈ ਦਿੰਦੀ ਸੀ ਤੇ ਹੁਣ ਕਿਸਾਨਾਂ ਦੀ ਸਹਾਇਤਾ ਲਈ ਆਪਣੇ ਜੱਦੀ ਪਿੰਡ ਵਾਪਸ ਆ ਗਈ ਹੈ। ਵਿਸ਼ਾਲਾ ਨੇ ਮਹਿਸੂਸ ਕੀਤਾ ਕਿ ਜੋ ਕਿਸਾਨ ਪਹਿਲਾਂ ਜੌਂ, ਬਾਜਰਾ, ਛੋਟੇ ਕੋਦੋ ਤੇ ਬਾਰਨਯਾਰਡ ਦੀਆਂ ਚੌਲਾਂ ਦੀਆਂ ਕਿਸਮਾਂ ਦੇ ਮੋਟੇ ਦਾਣਿਆਂ ਦੀ ਕਾਸ਼ਤ ਕਰਦੇ ਸਨ, ਹੁਣ ਹੌਲੀ ਹੌਲੀ ਵਪਾਰਕ ਫਸਲਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਨ। ਹੱਲ ਦੇ ਰੂਪ ਵਜੋਂ ਸਥਾਪਤ ਮਿਲਟ ਬੈਂਕ ਇਸ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ.

ਬਾਜਰਾ ਬੈਂਕ ਦੀ ਸੰਸਥਾਪਕ ਵਿਸ਼ਾਲਾ ਰੈਡੀ ਬੋਲੀ, 'ਅਸੀਂ ਬੀਜ ਨੂੰ ਸਟੋਰ ਕਰ ਕੇ ਰੱਖਣ ਵਾਲੇ ਨੇੜਲੇ ਕਿਸਾਨਾਂ ਦੀ ਪਛਾਣ ਕਰਦੇ ਹਾਂ ਤੇ ਉਨ੍ਹਾਂ ਬੀਜਾਂ ਨੂੰ ਇਕੱਠਾ ਕਰਦੇ ਹਾਂ। ਇਕੱਠੇ ਕੀਤੇ ਗਏ ਬੀਜਾਂ ਨੂੰ ਉਨ੍ਹਾਂ ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਉਸ ਦੀ ਜ਼ਰੂਰਤ ਹੋਵੇ। ਕਿਸਾਨਾਂ ਦੀ ਨਵੀਂ ਪੀੜ੍ਹੀ ਖੇਤੀ ਦੇ ਪੁਰਾਣੇ ਤਰੀਕਿਆਂ ਤੋਂ ਅਣਜਾਣ ਹੈ। ਇਸ ਲਈ ਅਸੀਂ ਪੁਰਾਣੇ ਕਿਸਾਨਾਂ ਨੂੰ ਲਿਆ ਕੇ ਨੌਜਵਾਨਾਂ ਤੇ ਨਵੇਂ ਕਿਸਾਨਾਂ ਨੂੰ ਖੇਤੀ ਵਰਕਸ਼ਾਪਾਂ ਰਾਹੀਂ ਜਾਣਕਾਰੀ ਦੇ ਰਹੇ ਹਾਂ।'

ਬਾਜਰਾ ਬੈਂਕ ਦੇ ਪ੍ਰਬੰਧਕਾਂ ਨੇ 50 ਕਿਸਾਨਾਂ ਨੂੰ ਅਨਾਜ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਹੈ ਤੇ ਤਜਰਬੇਕਾਰ ਕਿਸਾਨਾਂ ਨੂੰ ਆਪਣੇ ਹੁਨਰ ਨੂੰ ਨੌਜਵਾਨ ਕਿਸਾਨਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਤ ਕਰ ਰਹੇ ਹਨ। ਉਹ ਜੈਵਿਕ ਤਰੀਕਿਆਂ ਨਾਲ ਅਨਾਜ ਦੀ ਕਾਸ਼ਤ ਕਰਕੇ ਲਾਭ ਪ੍ਰਾਪਤ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ 'ਤੇ ਅੱਗੇ ਵੱਧ ਰਹੇ ਹਨ। ਇਸ ਤਰੀਕੇ ਨਾਲ, ਬੈਂਕ ਇਹ ਯਕੀਨੀ ਬਣਾ ਰਿਹਾ ਹੈ ਕਿ ਕਿਸਾਨੀ ਭਾਈਚਾਰੇ ਦੇ ਯਤਨਾਂ ਲਈ ਪੂਰੀ ਅਦਾਇਗੀ ਹੋਵੇ ਤਾਂ ਜੋ ਸਮਾਜ ਨੂੰ ਬਣਾਈ ਰੱਖਿਆ ਜਾ ਸਕੇ।

ਵਿਸ਼ਾਲਾ ਰੈਡੀ (ਸੰਸਥਾਪਕ, ਬਾਜਰਾ ਬੈਂਕ) ਬੋਲੀ, 'ਅਸੀਂ ਪਿੰਡ ਪੱਧਰ 'ਤੇ ਇਸ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕੀਤੀ ਹੈ ਅਤੇ ਇਸ ਦੇ ਜ਼ਰੀਏ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ। ਕਿਸਾਨਾਂ ਅਤੇ ਖਪਤਕਾਰਾਂ ਵਿਚਲਾ ਪਏ ਪਾੜੇ ਨੂੰ ਭਰਨਾ ਪਵੇਗਾ। ਇਸ ਵਿੱਚ ਕਿਸਾਨ ਵੱਡੀ ਭੂਮਿਕਾ ਅਦਾ ਕਰਦੇ ਹਨ ਅਤੇ ਆਪਣੇ ਬੱਚਿਆਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ।'

ਇੱਕ ਪ੍ਰਯੋਗ ਦੇ ਤੌਰ ਤੇ, ਇਸ ਵੇਲੇ ਲਗਭਗ 25 ਏਕੜ 'ਤੇ ਬਾਜਰੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਸ ਬੈਂਕ ਦੀ ਯੋਜਨਾ ਕਿਸਾਨਾਂ ਨੂੰ ਉਤਪਾਦਕ ਸੰਘ ਦੀ ਮੈਂਬਰਸ਼ਿਪ ਦੇ ਕੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਉਨ੍ਹਾਂ ਦੀ ਉਪਜ ਵੇਚਣ ਦੇ ਯੋਗ ਬਣਾਉਣਾ ਹੈ। ਖੇਤੀ ਦੇ ਵੱਖ ਵੱਖ ਕਿਸਮਾਂ ਦੇ ਸੰਦ ਅਤੇ ਬੀਜ ਪ੍ਰਦਰਸ਼ਤ ਕੀਤੇ ਗਏ ਹਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਕਦਮ ਵੀ ਚੁੱਕੇ ਜਾ ਰਹੇ ਹਨ।

ਬਾਜਰਾ ਬੈਂਕ ਬਾਰੇ ਜਾਣਕਾਰੀ ਦੇ ਰਹੇ ਸਿਵਾ ਰੈਡੀ ਬੋਲੇ, 'ਅਸੀਂ ਕਿਸਾਨੀ ਦੀ ਸਹਾਇਤਾ ਨਾਲ ਝੋਨੇ ਦੀਆਂ ਕਿਸਮਾਂ ਜਿਵੇਂ ਫੌਕਸਟੇਲ, ਛੋਟੇ ਕੋਦੋ, ਬਰਨਾਰਡ ਅਤੇ ਬਰੌਨਟਾਪ ਅਤੇ ਫਿੰਗਰ ਬਾਜਰੇ ਦੀ ਕਾਸ਼ਤ ਕਰ ਰਹੇ ਹਾਂ। ਅਸੀਂ ਕਿਸੇ ਵੀ ਮਦਦ ਭਾਲਣ ਵਾਲਿਆਂ ਤੋਂ ਇਨਕਾਰ ਕੀਤੇ ਬਿਨਾਂ ਬਾਜਰਾ ਬੈਂਕ ਚਲਾ ਰਹੇ ਹਾਂ।'

ਬਾਜਰਾ ਬੈਂਕ ਦੀ ਮੈਨੇਜਰ ਚੰਦਨਾ ਬੋਲੀ, 'ਬਹੁਤੇ ਕਿਸਾਨ ਖੇਤੀ ਕਰਨਾ ਜਾਣਦੇ ਹਨ, ਪਰ ਇਹ ਨਹੀਂ ਜਾਣਦੇ ਕਿ ਆਪਣੀ ਉਪਜ ਨੂੰ ਕਿਵੇਂ ਵੇਚਣਾ ਹੈ। ਇਹ ਬਾਜਰਾ ਬੈਂਕ ਅਜਿਹੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਦਾ ਹੈ। ਇਹ ਉਨ੍ਹਾਂ ਨੂੰ ਸਿਖਲਾਈ ਦਿੰਦਾ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ।'

ਜਯਾਰਾਮੀ ਰੈਡੀ ਨੇ ਦੱਸਿਆ ਕਿ ਵਿਸ਼ਾਲਾ ਰੈਡੀ ਦੀ ਮਦਦ ਨਾਲ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਫੌਕਸਟੇਲ ਅਤੇ ਛੋਟੇ ਕੋਦੋ ਦੀ ਕਾਸ਼ਤ ਕਰ ਰਹੇ ਹਨ।

ਵਿਸ਼ਾਲਾ ਨੇ ਬਾਜਰਾ ਬੈਂਕ ਸਥਾਪਤ ਕਰਕੇ ਕਿਸਾਨਾਂ ਦੀ ਸਹਾਇਤਾ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ। ਰਵਾਇਤੀ ਢੰਗ ਨਾਲ ਬਾਜਰੇ ਦੀ ਕਾਸ਼ਤ ਕਰਨ ਲਈ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਕਿਸਾਨਾਂ ਨੂੰ ਇਕੱਠਾ ਕਰ ਕੇ, ਵਿਸ਼ਾਲਾ ਮਹਿਸੂਸ ਕਰਦੀ ਹੈ ਕਿ ਉਸ ਨੇ ਆਪਣੇ ਜੱਦੀ ਪਿੰਡ ਤੋਂ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਉਸ ਨੂੰ ਅਦਾ ਕਰ ਰਹੀ ਹੈ। ਮਿਲਟ ਬੈਂਕ ਹੌਲੀ ਹੌਲੀ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਸਾਰੇ ਕਿਸਾਨ ਸਵੈ-ਨਿਰਭਰ ਹੋ ਸਕਣ ਅਤੇ ਆਪ ਪ੍ਰਗਤੀਸ਼ੀਲ ਬਣ ਸਕਣ।

ABOUT THE AUTHOR

...view details