ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਦੇ ਵਿਰੁੱਧ ਜਾਮੀਆ ਤੋਂ ਬਾਅਦ ਪੂਰਬੀ ਦਿੱਲੀ ਦੀ ਸੀਲਮਪੁਰ ਇਲਾਕੇ ਵਿੱਚ ਵੀ ਜ਼ਬਰਦਸਤ ਵਿਵਾਦ ਹੋਇਆ। ਨਾਗਰਿਕ ਕਾਨੂੰਨ ਦਾ ਵਿਰੋਧ ਕਰਨ ਲਈ ਕਰੀਬ 2 ਹਜ਼ਾਰ ਲੋਕ ਇਕੱਠੇ ਹੋਏ ਸੀ।
ਭੀੜ ਨੇ ਸੀਲਮਪੁਰ ਟੀ ਪੋਆਇੰਟ ਤੋਂ ਜਾਫਰਾਬਾਦ ਟੀ ਪੋਆਇੰਟ ਦੇ ਵਿਚਾਲੇ ਪੱਥਰਬਾਜ਼ੀ ਕੀਤੀ। ਪ੍ਰਦਰਸ਼ਕਾਰੀਆਂ ਨੇ ਇਸ ਦੌਰਾਨ ਪੁਲਿਸ ਥਾਣੇ ਨੂੰ ਵੀ ਅੱਗ ਲਾ ਦਿੱਤੀ। ਇਸ ਤੋਂ ਇਲਾਵਾ ਕਈ ਬੱਸਾਂ ਦੀ ਭੰਨਤੋੜ ਕੀਤੀ ਜਿਸ ਵਿੱਚ ਕਈ ਪੁਲਿਸ ਵਾਲੇ ਵੀ ਜ਼ਖ਼ਮੀ ਹੋ ਗਏ।
ਇਹ ਸਾਰਾ ਵਿਵਾਦ ਹੋਣ ਤੋਂ ਬਾਅਦ ਬੇਲਕਮ, ਜਾਫਰਾਬਾਦ, ਮੌਜਪੁਰ, ਬਾਬਰਪੁਰ ਮੈਟਰੋ ਸਟੇਸ਼ਨਾਂ ਵਿੱਚ ਦੇ ਗੇਟ ਬੰਦ ਕਰ ਦਿੱਤੇ ਗਏ ਹਨ।
ਜ਼ਿਕਰ ਕਰ ਦਈਏ ਕਿ ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ਵਿੱਚ ਮੰਗਲਵਾਰ ਨੂੰ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਰੈਲੀ ਕੱਢੀ ਗਈ ਜਿਸ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ ਵਾਲਿਆਂ ਤੇ ਪੱਥਰ ਸੁੱਟੇ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਧਰੂ ਗੈਂਸ ਦੇ ਗੋਲ ਛੱਡੇ।
ਇਸ ਸਭ ਦੇ ਬਾਬਤ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਲਮਪੁਰ ਟੀ ਪੋਆਇੰਟ ਤੇ ਲੋਕ ਇਕੱਠੇ ਹੋਏ ਅਤੇ ਦੁਪਿਹਰ ਦੇ ਵੇਲੇ ਉਨ੍ਹਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।