ਪੰਜਾਬ

punjab

ETV Bharat / bharat

ਸਰਕਾਰ ਤੋਂ ਨਿਰਾਸ਼ ਵਿਸ਼ਵ ਰਿਕਾਰਡੀ ਵਿਨੋਦ ਚੌਧਰੀ, 8 ਵਾਰ ਗਿਨੀਜ਼ ਵਰਲਡ ਰਿਕਾਰਡ 'ਚ ਨਾਂਅ ਦਰਜ - ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ

ਵੱਖੋਂ ਵੱਖ ਤਰੀਕਿਆਂ ਨਾਲ ਟਾਈਪਿੰਗ ਕਰ ਵਿਸ਼ਵ ਪੱਧਰ 'ਤੇ ਰਿਕਾਰਡ ਬਣਾਉਣ ਵਾਲੇ ਵਿਨੋਦ ਚੌਧਰੀ ਨੂੰ ਸਮਾਜਸੇਵੀ ਜਿਤੇਂਦਰ ਸ਼ਿੰਗਲਾ ਨੇ ਸਨਮਾਨਤ ਕੀਤਾ ਹੈ। ਵਿਨੋਦ ਚੋਧਰੀ ਨੂੰ ਦੇਸ਼ ਦਾ ਨਾਂਅ ਰੋਸ਼ਨ ਕਰਨ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਸਨਮਾਨ ਨਹੀਂ ਦਿੱਤਾ ਗਿਆ।

ਫ਼ੋਟੋ
ਫ਼ੋਟੋ

By

Published : Oct 12, 2020, 7:29 PM IST

ਨਵੀਂ ਦਿੱਲੀ: ਕਿਰਾੜੀ ਵਿਧਾਨਸਭਾ ਦੇ ਵਿਨੋਦ ਚੌਧਰੀ ਨੇ ਵੱਖੋਂ ਵੱਖ ਟਾਈਪਿੰਗ ਕਰ ਵਿਸ਼ਵ ਰਿਕਾਰਡ ਬਣਾਏ ਹਨ। ਵਿਨੋਦ ਚੌਧਰੀ ਨੇ ਅੱਠ ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂਅ ਦਰਜ ਕਰਵਾ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ। ਤੁਸੀਂ ਹੱਥ ਨਾਲ ਟਾਈਪਿੰਗ ਕਰਦੇ ਲੋਕਾਂ ਨੂੰ ਵੇਖਿਆ ਹੋਵੇਗਾ, ਪੈਰ ਨਾਲ ਟਾਈਪਿੰਗ ਕਰਨ ਬਾਰੇ ਵੀ ਸੁਣਿਆ ਹੋਵੇਗਾ, ਪਰ ਨੱਕ ਨਾਲ ਟਾਈਪਿੰਗ ਕਰਨ ਬਾਰੇ ਨਾ ਤਾਂ ਤੁਸੀਂ ਸੁਣਿਆ ਹੋਵੇਗਾ ਅਤੇ ਨਾ ਹੀ ਵੇਖਿਆ ਹੋਵੇਗਾ। ਵਿਨੋਦ ਚੋਧਰੀ ਨੂੰ ਨੱਕ ਨਾਲ ਤੇਜ਼ ਟਾਈਪਿੰਗ ਕਰਨ ਦੀ ਮੁਹਾਰਤ ਹਾਸਲ ਹੈ। ਵਿਨੋਦ ਚੋਧਰੀ ਨੇ 27 ਅਪਰੈਲ 2018 ਨੂੰ ਵੱਖ-ਵੱਖ ਢੰਗਾਂ ਨਾਲ ਟਾਈਪਿੰਗ ਕਰ ਇੱਕ ਹੀ ਦਿਨ 'ਚ ਦੋ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂਅ ਦਰਜ ਕਰਵਾਏ। ਵਿਨੋਦ ਚੌਧਰੀ ਆਪਣਾ ਪਹਿਲਾਂ ਰਿਕਾਰਡ 2014 'ਚ ਬਣਾ ਚੁੱਕੇ ਹਨ।

ਸਰਕਾਰ ਤੋਂ ਨਿਰਾਸ਼ ਵਿਸ਼ਵ ਰਿਕਾਰਡੀ ਵਿਨੋਦ ਚੌਧਰੀ, 8 ਵਾਰ ਗਿਨੀਜ਼ ਵਰਲਡ ਰਿਕਾਰਡ 'ਚ ਨਾਂਅ ਦਰਜ

ਲੰਡਨ' ਚ ਪੀਐਚਡੀ ਦੀ ਉਪਾਧੀ ਨਾਲ ਸਨਮਾਨਤ

ਵਿਨੋਦ ਚੌਝਰੀ ਦੱਸਦੇ ਹਨ ਕਿ 2014 ਤੋਂ ਹੁਣ ਤਕ ਮੈਂ ਬੁੱਲਾਂ 'ਚ ਪੈਨ ਫੜ, ਮਾਊਥ ਸਟਿਕ ਟਾਈਪਿੰਗ, ਇੱਕ ਹੱਥ ਨਾਲ ਟਾਈਪਿੰਗ, ਇੱਕ ਉਂਗਲ ਨਾਲ ਟਾਈਪਿੰਗ, ਅੱਖਾਂ ਬੰਦ ਕਰ ਸਭ ਤੋਂ ਤੇਜ਼ ਟਾਈਪਿੰਗ, ਨੱਕ ਨਾਲ ਟਾਈਪਿੰਗ ਕਰ 8 ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਖਿਤਾਬ ਹਾਸਲ ਕੀਤਾ ਹੈ। 2014 'ਚ ਨੱਕ ਨਾਲ ਸਭ ਤੋਂ ਤੇਜ਼ ਟਾਈਪਿੰਗ ਦਾ ਰਿਕਾਰਡ ਹੁਣ ਤਕ ਕੋਈ ਤੋੜ ਨਹੀਂ ਸਕਿਆ ਹੈ। ਵਿਨੋਦ ਨੂੰ ਵਰਲਡ ਰਿਕਾਰਡ ਯੂਨਿਵਰਸਿਟੀ ਲੰਡਨ 'ਚ ਪੀਐਚਡੀ ਦੀ ਉਪਾਧੀ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਕਿਰਾੜੀ 'ਚ ਰਹਿਣ ਵਾਲੇ ਵਿਨੋਦ ਚੋਧਰੀ ਨੂੰ ਜਤਿੰਦਰ ਸਿੰਗਲਾ ਰਾਹੀਂ 5100 ਦਾ ਚੈਕ ਸਨਮਾਨ ਦੇ ਰੂਪ 'ਚ ਦਿੱਤਾ ਗਿਆ ਹੈ।

ਨਹੀਂ ਮਿਲਿਆ ਸਰਕਾਰ ਤੋਂ ਸਨਮਾਨ

ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਵੀ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਵਿਨੋਦ ਇੱਕ ਗਰੀਬ ਪਰਿਵਾਰ ਤੋਂ ਸਬੰਧ ਰੱਖਦੇ ਹਨ। ਉਹ ਭਾਰਤ ਦਾ ਨਾਂਅ ਰੋਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲ ਕੇ ਨੌਕਰੀ ਲਈ ਵੀ ਕਿਹਾ ਸੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨੌਕਰੀ ਦੇਣ ਦਾ ਭਰੋਸਾ ਵੀ ਦਿੱਤੀ ਸੀ। ਪਰ ਅਜੇ ਤਕ ਕੋਈ ਜਵਾਬ ਨਹੀਂ ਆਇਆ ਹੈ। ਵਿਨੋਦ ਦੀ ਸ਼ਿਕਾਇਤ ਹੈ ਕਿ ਹੁਣ ਤਕ ਨਾ ਤਾਂ ਵਿਧਾਇਕਾਂ ਨੇ ਮਾਨ ਸਨਮਾਨ ਦਿੱਤਾ ਅਤੇ ਨਾ ਹੀ ਸਰਕਾਰ ਨੇ।

ਸਮਾਜਸੇਵੀ ਜਤਿੰਦਰ ਸਿੰਗਲਾ ਨੇ ਕਿਹਾ ਕਿ ਪੂਰੇ ਵਿਸ਼ਵ 'ਚ ਨਾਂਅ ਕਮਾਉਣ ਲਈ ਉਹ ਉਸ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਵਿਅਕਤੀਆਂ ਬਾਰੇ ਸੋਚਣਾ ਚਾਹੀਦਾ ਹੈ ਜੋ ਦੇਸ਼ ਦਾ ਮਾਨ ਵਧਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ABOUT THE AUTHOR

...view details