ਨਵੀਂ ਦਿੱਲੀ: ਨਿਰਭਯਾ ਮਾਮਲੇ ਦੇ ਇੱਕ ਦੋਸ਼ੀ ਵਿਨੇ ਸ਼ਰਮਾ ਨੇ ਆਪਣੇ ਵਕੀਲ ਏਪੀ ਸਿੰਘ ਰਾਹੀਂ ਆਪਣੀ ਸਜ਼ਾ ਤਬਦੀਲ ਕਰਨ ਲਈ ਦਿੱਲੀ ਦੇ ਉਪ ਰਾਜਪਾਲ ਨੂੰ ਅਪੀਲ ਕੀਤੀ ਹੈ। ਦੋਸ਼ੀ ਵਿਨੇ ਸ਼ਰਮਾ ਨੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਨੂੰ ਬਦਲਣ ਦੀ ਮੰਗ ਕੀਤੀ ਹੈ। ਏਪੀ ਸਿੰਘ ਨੇ ਸੀਆਰਪੀਸੀ ਦੀ ਧਾਰਾ 432 ਅਤੇ 433 ਤਹਿਤ ਮੌਤ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਨਿਰਭਯਾ ਮਾਮਲਾ: ਦੋਸ਼ੀ ਵਿਨੇ ਨੇ ਕੀਤੀ ਫਾਂਸੀ ਨੂੰ ਉਮਰ ਕੈਦ 'ਚ ਬਦਲਨ ਦੀ ਮੰਗ - nirbhaya case news update
ਨਿਰਭਯਾ ਮਾਮਲੇ ਦੇ ਦੋਸ਼ੀ ਵਿਨੇ ਨੇ ਆਪਣੀ ਸਜ਼ਾ ਤਬਦੀਲ ਕਰਨ ਲਈ ਦਿੱਲੀ ਦੇ ਉਪ ਰਾਜਪਾਲ ਨੂੰ ਅਪੀਲ ਕੀਤੀ।
ਦਿੱਲੀ ਅਦਾਲਤ ਨੇ ਚੌਥੀ ਵਾਰ ਸਾਰੇ ਦੋਸ਼ੀਆਂ ਵਿਰੁਧ ਡੈੱਥ ਵਾਰੰਟ ਜਾਰੀ ਕੀਤਾ ਹੈ, ਜਿਸ ਅਨੁਸਾਰ ਸਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰੇ 5:30 ਵਜੇ ਫਾਂਸੀ ਦਿੱਤੀ ਜਾਣੀ ਹੈ। ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਦੋਸ਼ੀ ਮੁਕੇਸ਼ ਦੇ ਭਰਾ ਸੁਰੇਸ਼ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਸੁਰੇਸ਼ ਦੀ ਤਰਫੋਂ ਐਡਵੋਕੇਟ ਐਮਐਲ ਸ਼ਰਮਾ ਨੇ ਦਾਇਰ ਕੀਤੀ ਸੀ। ਸ਼ਰਮਾ ਦਾ ਦੋਸ਼ ਹੈ ਕਿ ਇਸ ਕੇਸ ਵਿੱਚ ਮੁਕੇਸ਼ ਲਈ ਅਦਾਲਤ ਵੱਲੋਂ ਨਿਯੁਕਤ ਵਕੀਲ ਬਰਿੰਦਾ ਗਰੋਵਰ ਨੇ ਉਸ ‘ਤੇ ਦਬਾਅ ਪਾ ਕੇ ਕਿਉਰੇਟਿਵ ਪਟੀਸ਼ਨ ਦਾਖ਼ਲ ਕਰਵਾਈ ਸੀ।
ਸ਼ਰਮਾ ਮੁਤਾਬਕ, ਕਿਉਰੇਟਿਵ ਪਟੀਸ਼ਨ ਦਾਖ਼ਲ ਕਰਨ ਦੀ ਸਮਾਂ ਸੀਮਾ 3 ਸਾਲ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦੱਸੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰੇ ਤੋਂ ਕਿਉਰੇਟਿਵ ਪਟੀਸ਼ਨ ਅਤੇ ਰਹਿਮ ਦੀ ਅਪੀਲ ਦਾਇਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨ 'ਤੇ 9 ਮਾਰਚ ਨੂੰ ਸੁਣਵਾਈ ਹੋ ਸਕਦੀ ਹੈ।