ਪੰਜਾਬ

punjab

ETV Bharat / bharat

ਜਦੋਂ ਇਸ ਅਧਿਆਪਕ ਦੀ ਟ੍ਰਾਂਸਫ਼ਰ 'ਤੇ ਰੋਣ ਲੱਗਾ ਪੂਰਾ ਪਿੰਡ, ਜਾਣੋ ਪੂਰੀ ਕਹਾਣੀ

ਆਸ਼ੀਸ਼ ਪਿਛਲੇ ਤਿੰਨ ਸਾਲਾਂ ਤੋਂ ਉੱਤਰਕਾਸ਼ੀ ਦੇ ਭੰਕੋਲੀ ਪਿੰਡ ਸਥਿਤ ਰਾਜਕੀਏ ਇੰਟਰ ਕਾਲਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰ ਪਿਛਲੇ ਦਿਨੀਂ ਅਚਾਨਕ ਆਈ ਉਨ੍ਹਾਂ ਦੀ ਟਰਾਂਸਫਰ ਦੀ ਖ਼ਬਰ ਨਾਲ ਪੂਰੇ ਪਿੰਡ ਵਿੱਚ ਉਦਾਸੀ ਦੀ ਲਹਿਰ ਛਾ ਗਈ। ਜਿਸਨੇ ਵੀ ਇਹ ਸੁਣਿਆ ਕਿ ਆਸ਼ੀਸ਼ ਹੁਣ ਪਿੰਡ ਛੱਡ ਕੇ ਜਾਣ ਵਾਲੇ ਹਨ, ਉਹ ਫੁੱਟ-ਫੁੱਟ ਕੇ ਰੋਣ ਲੱਗਾ। ਆਸ਼ੀਸ਼ ਵੀ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੇ ਅਤੇ ਆਪਣੇ ਤਿੰਨ ਸਾਲ ਦੇ ਤਜ਼ਰਬੇ ਨੂੰ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਸ਼ੇਅਰ ਕੀਤਾ।

ਆਸ਼ੀਸ਼ ਡੰਗਵਾਲ

By

Published : Aug 24, 2019, 5:48 PM IST

ਦੇਹਰਾਦੂਨ: ਅੱਜ ਦੇ ਦੌਰ ਵਿੱਚ ਜਿੱਥੇ ਸਿੱਖਿਆ-ਇੱਕ ਪੇਸ਼ਾ ਅਤੇ ਸਿੱਖਿਅਕ- ਵਪਾਰੀਆਂ ਦੀ ਤਰ੍ਹਾਂ ਵਿਵਹਾਰ ਕਰਨ ਲੱਗੇ ਹੋਣ, ਅਜਿਹੇ ਸਮੇਂ ਵਿੱਚ ਪਹਾੜ ਦੇ ਇੱਕ ਪੁੱਤ ਨੇ ਸਿੱਖਿਅਕ ਦੇ ਰੂਪ ਵਿੱਚ ਜੋ ਕੀਤਾ, ਉਸਨੂੰ ਪੂਰੇ ਪਿੰਡ ਦੀਆਂ ਭਿੱਜੀਆਂ ਅੱਖਾਂ ਬਿਆਨ ਕਰ ਰਹੀਆਂ ਸਨ। ਆਸ਼ੀਸ਼ ਡੰਗਵਾਲ ਦਾ ਨਾਂਅ ਹੁਣ ਉਨ੍ਹਾਂ ਸਿੱਖਿਅਕਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਲਈ ਵਿੱਦਿਆ ਹੀ ਅਸਲੀ ਭਗਵਾਨ ਹੁੰਦਾ ਹੈ।

ਆਸ਼ੀਸ਼ ਪਿਛਲੇ ਤਿੰਨ ਸਾਲਾਂ ਤੋਂ ਉੱਤਰਕਾਸ਼ੀ ਦੇ ਭੰਕੋਲੀ ਪਿੰਡ ਸਥਿਤ ਸਰਕਾਰੀ ਇੰਟਰ ਕਾਲਜ ਵਿੱਚ ਆਪਣੀ ਸੇਵਾਵਾਂ ਦੇ ਰਹੇ ਸਨ ਪਰ ਪਿਛਲੇ ਦਿਨੀਂ ਅਚਾਨਕ ਆਈ ਉਨ੍ਹਾਂ ਦੀ ਟਰਾਂਸਫਰ ਦੀ ਖ਼ਬਰ ਨਾਲ ਪੂਰਾ ਪਿੰਡ ਉਦਾਸ ਹੋ ਗਿਆ। ਜਿਸਨੇ ਵੀ ਸੁਣਿਆ, ਉਹ ਆਪਣੇ ਹੰਝੂ ਰੋਕ ਨਾ ਸਕਿਆ। ਪਰ, ਸਰਕਾਰੀ ਹੁਕਮ ਮੁਤਾਬਕ ਆਸ਼ੀਸ਼ ਨੂੰ ਜਾਣਾ ਪਿਆ, ਜਿਸ ਤੋਂ ਬਾਅਦ ਪਿੰਡ ਦੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੇ ਵੀ ਭਿੱਜੀਆਂ ਅੱਖਾਂ ਨਾਲ ਆਸ਼ੀਸ਼ ਨੂੰ ਉੱਥੋਂ ਵਿਦਾ ਕੀਤਾ।

ਆਸ਼ੀਸ਼ ਨੂੰ ਵਿਦਾ ਕਰਦੇ ਹੋਏ ਭਾਵੁਕ ਹੋਈਆਂ ਪਿੰਡ ਦੀਆਂ ਮਹਿਲਾਵਾਂ।

ਵੀਡੀਓ ਵੇਖਣ ਲਈ ਕਲਿੱਕ ਕਰੋ

ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਵੀ ਆਸ਼ੀਸ਼ ਪਿੰਡ ਦੇ ਲੋਕਾਂ ਅਤੇ ਬੱਚਿਆਂ ਨੂੰ ਯਾਦ ਕਰਦੇ ਹੋਏ ਰੋਣ ਲੱਗੇ। ਭਾਵੁਕ ਹੁੰਦੇ ਹੋਏ ਆਸ਼ੀਸ਼ ਨੇ ਕਿਹਾ ਕਿ ਉਹ ਇੱਕ ਸਿੱਖਿਅਕ ਦੇ ਰੂਪ ਵਿੱਚ ਪਿੰਡ ਛੱਡ ਕੇ ਆਏ ਹਨ, ਪਰ ਇੱਕ ਬੇਟੇ ਦੇ ਰੂਪ ਵਿੱਚ ਉਹ ਹਮੇਸ਼ਾ ਉਸ ਪਿੰਡ ਅਤੇ ਉੱਥੇ ਦੇ ਲੋਕਾਂ ਨਾਲ ਜੁੜੇ ਰਹਿਣਗੇ।

ਉਨ੍ਹਾਂ ਨੇ ਦੱਸਿਆ ਕਿ ਦਸੰਬਰ 2016 ਵਿੱਚ ਉਨ੍ਹਾਂ ਦੀ ਨਿਯੁਕਤੀ ਉੱਤਰਕਾਸ਼ੀ ਦੇ ਭੰਕੋਲੀ ਪਿੰਡ ਵਿੱਚ ਹੋਈ ਸੀ। ਜਿਸਦੇ ਸੱਤ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਆਸ਼ੀਸ਼ ਕਹਿੰਦੇ ਹਨ ਕਿ ਇਸ ਘਟਨਾ ਦੀ ਜਾਣਕਾਰੀ ਜਦੋਂ ਘਾਟੀ ਦੇ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਸਭ ਨੇ ਮਿਲ ਕੇ ਉਨ੍ਹਾਂ ਨੂੰ ਬਹੁਤ ਹੌਸਲਾ ਦਿੱਤਾ। ਉਹ ਯਾਦ ਕਰ ਦੱਸਦੇ ਹਨ ਕਿ ਉੱਥੇ ਦੇ ਪੁਰਸ਼ ਬਜ਼ੁਰਗ ਉਨ੍ਹਾਂ ਦੇ ਕੋਲ ਆ ਕੇ ਕਹਿੰਦੇ ਸਨ ਕਿ ਆਸ਼ੀਸ਼ ਅਜਿਹਾ ਮਹਿਸੂਸ ਨਾ ਕਰਨਾ ਕਿ ਤੁਹਾਡੇ ਪਿਤਾ ਨਹੀਂ ਹਨ, ਤੂੰ ਸਾਡੇ ਵਿੱਚ ਆਪਣੇ ਪਿਤਾ ਨੂੰ ਵੇਖੀਂ। ਉਹ ਦੱਸਦੇ ਹਨ ਕਿ ਪਿੰਡ ਦੇ ਬਜ਼ੁਰਗਾਂ ਨੂੰ ਉਨ੍ਹਾਂ ਨੇ ਹਮੇਸ਼ਾ ਮਾਤਾ-ਪਿਤਾ ਦੇ ਰੂਪ ਵਿੱਚ ਵੇਖਿਆ ਅਤੇ ਛੋਟੇ ਬੱਚਿਆਂ ਨੂੰ ਆਪਣੇ ਭਰਾ-ਭੈਣਾਂ ਵਰਗਾ ਪਿਆਰ ਦਿੱਤਾ।

ABOUT THE AUTHOR

...view details