ਕਾਨਪੁਰ: ਕਾਨਪੁਰ ਐਨਕਾਉਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਕਾਨਪੁਰ ਵਿੱਚ ਹੀ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ। ਦਰਅਸਲ ਵਿਕਾਸ ਨੂੰ ਲੈ ਕੇ ਜਾ ਰਹੀ ਯੂਪੀ ਐਸਟੀਐਫ ਕਾਫਲੇ ਦੀ ਗੱਡੀ ਪਲਟ ਗਈ ਸੀ। ਵਿਕਾਸ ਦੂਬੇ ਨੂੰ ਇਸ ਕਾਰ ਵਿਚ ਬਿਠਾਇਆ ਗਿਆ ਸੀ। ਯੂਪੀ ਐਸਟੀਐਫ ਗੈਂਗਸਟਰ ਨੂੰ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ। ਇਸ ਵਿੱਚ ਵਿਕਾਸ ਜ਼ਖਮੀ ਹੋ ਗਿਆ ਸੀ।
ਕਾਨਪੁਰ ਐਨਕਾਊਂਟਰ ਵਿੱਚ ਮਾਰਿਆ ਗਿਆ ਵਿਕਾਸ ਦੂਬੇ - ਕਾਨਪੁਰ ਐਨਕਾਉਂਟਰ
ਕਾਨਪੁਰ ਐਨਕਾਉਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਕਾਨਪੁਰ ਵਿੱਚ ਹੀ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ।
ਫ਼ੋਟੋ।
ਵਿਕਾਸ ਦੂਬੇ ਦੇ ਸਿਰ ਵਿੱਚ ਸੱਟਾਂ ਲੱਗੀਆਂ ਸਨ। ਕਾਫੀ ਪੁਲਿਸ ਮੁਲਾਜ਼ਮ ਜ਼ਖਮੀ ਹਨ। ਅੱਜ ਵਿਕਾਸ ਦੂਬੇ ਦੀ ਕਾਨਪੁਰ ਦਿਹਾਤ ਵਿੱਚ ਪੇਸ਼ੀ ਹੋਣੀ ਸੀ। ਉਹ ਕਾਰ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਗੱਡੀ ਪਲਟ ਗਈ।
ਗੈਂਗਸਟਰ ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਵਿੱਚ ਕਥਿਤ ਤੌਰ 'ਤੇ ਪੁਲਿਸ ਉੱਤੇ ਗੋਲੀਆਂ ਚਲਾਈਆਂ। ਇਸ ਮੁਕਾਬਲੇ ਵਿੱਚ ਵਿਕਾਸ ਦੂਬੇ ਮਾਰਿਆ ਗਿਆ।
Last Updated : Jul 10, 2020, 10:10 AM IST