ਕਾਨਪੁਰ: ਹਿਸਟਰੀ ਸ਼ੀਟਰ ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਗੋਲੀ ਲੱਗਣ ਮਗਰੋਂ ਹੈਮਰੇਜ ਅਤੇ ਸਦਮੇ ਕਾਰਨ ਹੋਈ ਸੀ। ਦੂਬੇ ਦੀ ਮੌਤ ਤੋਂ ਬਾਅਦ ਉਸ ਦਾ ਕੋਵਿਡ -19 ਲਈ ਵੀ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ।
3 ਜੁਲਾਈ ਨੂੰ ਦੁਬੇ ਦੇ ਗੁੰਡਿਆਂ ਨੇ ਕਾਨਪੁਰ ਦੇ ਬਿੱਕਰੂ ਪਿੰਡ ਵਿੱਚ ਇੱਕ ਡੀ.ਐਸ.ਪੀ. ਸਣੇ ਅੱਠ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ। ਵਿਕਾਸ ਦੂਬੇ ਨੂੰ 9 ਜੁਲਾਈ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਨੇ ਉਜੈਨ ਤੋਂ ਗ੍ਰਿਫਤਾਰ ਕੀਤਾ ਸੀ। ਵਿਕਾਸ ਨੂੰ ਪੁਲਿਸ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ ਮਹਾਂਕਾਲ ਮੰਦਰ ਵਿੱਚ ਮੱਥਾ ਟੇਕਣ ਲਈ ਸ਼ਹਿਰ ਆਇਆ ਸੀ।