ਪੰਜਾਬ

punjab

ETV Bharat / bharat

ਬਾਕਸਰ ਵਿਜੇਂਦਰ ਸਿੰਘ ਨੇ ਕਿਸਾਨਾਂ ਦੇ ਹੱਕ 'ਚ ਟਿੱਕਰੀ ਬਾਰਡਰ ਪਹੁੰਚ ਕੀਤੀ ਲੰਗਰ ਦੀ ਸੇਵਾ - protesting farmers

ਕਾਂਗਰਸੀ ਲੀਡਰ ਤੇ ਚੋਟੀ ਦੇ ਬਾਕਸਰ ਵਿਜੇਂਦਰ ਸਿੰਘ ਨੇ ਟਿੱਕਰੀ ਬਾਰਡਰ ਵਿਖੇ ਕਿਸਾਨਾਂ ਦੇ ਧਰਨੇ ਵਿੱਚ ਪਹੁੰਚ ਕੇ ਲੰਗਰ ਵਰਤਾਇਆ...

ਤਸਵੀਰ
ਤਸਵੀਰ

By

Published : Dec 18, 2020, 5:08 PM IST

ਦਿੱਲੀ: ਕਿਸਾਨਾਂ ਦਾ ਧਰਨਾ ਅੱਜ 22ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਕਿਸਾਨਾਂ ਨੂੰ ਦੇਸ਼ ਭਰ ਵਿੱਚ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਅੱਜ ਕਾਂਗਰਸੀ ਲੀਡਰ ਤੇ ਬਾਕਸਰ ਵਿਜੇਂਦਰ ਸਿੰਘ ਵੀ ਟਿੱਕਰੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਪਹੁੰਚੇ।

ਜਿੱਥੇ ਉਨ੍ਹਾਂ ਨੇ ਟਿੱਕਰੀ ਵਿਖੇ ਜਮੀਂਦਾਰਾ ਵਿਦਿਆਰਥੀ ਸੰਗਠਨ(ਜੇਐਸਓ) ਵੱਲੋਂ ਲਗਾਏ ਲੰਗਰ ਵਿੱਚ ਸੇਵਾ ਕੀਤੀ ਤੇ ਪ੍ਰਸ਼ਾਦੇ ਵਰਤਾਏ।

ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇੱਥੇ ਆਪਣੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਪਹੁੰਚੇ ਹਾਂ ਕਿਉਂਕਿ ਸਾਡੇ ਦੇਸ਼ ਦਾ ਕਿਸਾਨ ਮੁਸ਼ਕਿਲਾਂ ਵਿੱਚੋਂ ਲੰਘ ਰਿਹਾ ਹੈ

ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸਰਕਾਰ ਦੇ ਖਿਲਾਫ਼ ਨਹੀਂ ਹੈ ਬਲਕਿ ਕਿਸਾਨਾਂ ਲਈ ਬਣਾਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੁਧ ਹੈ। ਇਸ ਲਈ ਇਨ੍ਹਾਂ ਨੂੰ ਜਲਦ ਤੋਂ ਜਲਦ ਵਾਪਿਸ ਲਿਆ ਜਾਵੇ।

ABOUT THE AUTHOR

...view details