ਨਵੀਂ ਦਿੱਲੀ: ਅਦਾਲਤ ਦੀ ਉਲੰਘਣਾ ਮਾਮਲੇ 'ਚ ਸੁਪਰੀਮ ਕੋਰਟ ਦੇ ਆਦੇਸ਼ ਵਿਰੁੱਧ ਵਿਜੇ ਮਾਲਿਆ ਨੇ ਇੱਕ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਅੱਜ ਸਿਖਰਲੀ ਅਦਾਲਤ ਨੇ ਸੁਣਵਾਈ ਦੌਰਾਨ ਖਾਰਜ਼ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ 2017 ਦੇ ਫੈਸਲੇ ਉੱਤੇ ਦੁਬਾਰਾ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨਾਲ ਵਿਜੇ ਮਾਲਿਆ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ ਹੈ।
ਮਾਲਿਆ ਨੇ ਕੋਰਟ ਦੇ ਆਦੇਸ਼ ਦੀ ਉਲੰਘਣਾ ਕਰਦੇ ਹੋਏ 4 ਕਰੋੜ ਅਮਰੀਕੀ ਡਾਲਰ ਆਪਣੇ ਬਚਿਆਂ ਦੇ ਨਾਂਅ ਟਰਾਂਸਫਰ ਕੀਤੇ ਸੀ ਜਿਸ ਉੱਤੇ ਸੁਪਰੀਪ ਕੋਰਟ ਨੇ ਮਾਲਿਆ ਨੂੰ ਮਈ 2017 ਵਿੱਚ ਦੌਸ਼ੀ ਠਹਿਰਾਇਆ ਸੀ।
ਸੁਪਰੀਮ ਕੋਰਟ ਦੇ ਇਸ ਆਦੇਸ਼ ਵਿਰੁੱਧ ਵਿਜੇ ਮਾਲਿਆ ਨੇ ਇੱਕ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਯੂਯੂ ਲਲਿਤ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਣਗੇ।
ਅਦਾਲਤ ਨੇ ਇੱਥੇ ਇਹ ਵੀ ਕਿਹਾ ਕਿ ਵਿਜੇ ਮਾਲਿਆ ਵਿਰੁੱਧ ਦੋ ਵੱਡੇ ਦੋਸ਼ ਹਨ ਜਿਸ 'ਚ ਇੱਕ ਇਲਜ਼ਾਮ ਇਹ ਹੈ ਕਿ ਉਸ ਨੇ ਆਪਣੀ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਅਤੇ ਦੂਜਾ ਜਾਇਦਾਦ ਨੂੰ ਗ਼ਲਤ ਢੰਗ ਨਾਲ ਛੁਪਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:ਵਿਜੇ ਮਾਲਿਆ ਦੀ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ