ਨਵੀਂ ਦਿੱਲੀ: ਮੁਸ਼ਕਲ 'ਚ ਫਸੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮਾਲਿਕਾਨਾ ਜਾਇਦਾਦ ਨੂੰ ਨੀਲਾਮ ਕੀਤੇ ਜਾਣ 'ਤੇ ਰੋਕ ਲਗਾਈ ਜਾਵੇ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਥਿਤ ਬੇਨਿਯਮੀਆਂ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਦੀ ਜਾਇਦਾਦ ਦੇ ਇਲਾਵਾ ਬਾਕੀ ਸੰਪਤੀ ਦੀ ਕੁਰਕੀ ਨਹੀਂ ਹੋਣੀ ਚਾਹੀਦੀ।
ਸੁਪਰੀਮ ਕੋਰਟ ਪੁੱਜਿਆ ਵਿਜੈ ਮਾਲਿਆ, ਜਾਇਦਾਦ ਕੁਰਕੀ ਵਿਰੁੱਧ ਦਾਖ਼ਲ ਕੀਤੀ ਪਟੀਸ਼ਨ
ਵਿਜੈ ਮਾਲਿਆ, ਜਾਇਦਾਦ ਕੁਰਕੀ ਹੋਣ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਹੈ। ਇਸ ਸਾਲ ਉਸ ਨੂੰ ਆਰਥਿਕ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਬੌਂਬੇ ਹਾਈ ਕੋਰਟ ਨੇ 11 ਜੁਲਾਈ ਨੂੰ ਮਾਲਿਆ ਦੀ ਜਾਇਦਾਦ ਕੁਰਕ ਕਰਨ ਨੂੰ ਲੈ ਕੇ ਵਿਸ਼ੇਸ਼ ਅਦਾਲਤ 'ਚ ਜਾਰੀ ਕਾਰਵਾਈ 'ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ ਸੀ। ਅਦਾਲਤ ਦੀ ਬੈਂਚ ਨੇ ਪਿਛਲੇ ਮਹੀਨੇ ਮਾਲਿਆ ਵੱਲੋਂ ਦਾਖ਼ਲ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ 'ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਬਾਕੀ ਕਾਰਵਾਈ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ।
ਕੈਪਟਨ ਨੇ ਰੱਦ ਕੀਤਾ ਡੀਸੀ ਦਾ ਤੁਗਲਕੀ ਫ਼ਰਮਾਨ
ਜ਼ਿਕਰਯੋਗ ਹੈ ਕਿ ਇਸ ਸਾਲ ਪੰਜ ਜਨਵਰੀ ਨੂੰ ਵਿਸ਼ੇਸ਼ ਅਦਾਲਤ ਨੇ ਮਾਲਿਆ ਨੂੰ ਆਰਥਿਕ ਭਗੌੜਾ ਅਪਰਾਧੀ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਦੀ ਜਾਇਦਾਦ ਕੁਰਕ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਸੀ।
TAGGED:
ਸੁਪਰੀਮ ਕੋਰਟ ਪੁੱਜੇ ਵਿਜੈ ਮਾਲਿਆ