ਜੰਮੂ-ਕਸ਼ਮੀਰ: ਇੱਥੋਂ ਦੇ ਜਵਾਨ ਇਕਬਾਲ ਸਿੰਘ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੋ ਜਵਾਨ ਬੱਚੇ ਨੂੰ ਭੋਜਨ ਖਵਾ ਰਿਹਾ ਹੈ, ਉਹ ਸ੍ਰੀ ਨਗਰ ਵਿੱਚ ਹਲਵਦਾਰ ਵਜੋਂ ਤਾਇਨਾਤ ਹੈ। ਇਸ ਵੀਡੀਓ ਵਿੱਚ ਇਕਬਾਲ ਸਿੰਘ ਉਸ ਦਿਵਯਾਂਗ ਬੱਚੇ ਨੂੰ ਆਪਣਾ ਖਾਣਾ ਖਵਾ ਰਿਹਾ ਹੈ।
ਰਮਜ਼ਾਨ ਦੌਰਾਨ ਭੁੱਖੇ ਬੱਚੇ ਨੂੰ ਖਾਣਾ ਖਵਾਉਂਦੇ ਸਿੱਖ ਜਵਾਨ ਦੀ ਵੀਡੀਓ ਹੋ ਰਹੀ ਵਾਇਰਲ - ikbal singh
ਜੰਮੂ ਕਸ਼ਮੀਰ ਦੇ ਜਵਾਨਾਂ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪੁਲਿਸ ਦਾ ਜਵਾਨ ਇੱਕ ਬੱਚੇ ਨੂੰ ਆਪਣੇ ਹੱਥ ਨਾਲ ਭੋਜਨ ਖਵਾਉਣ ਦੇ ਨਾਲ-ਨਾਲ ਪਾਣੀ ਪਿਲਾ ਰਿਹਾ ਹੈ।
ਇਕਬਾਲ ਦੇ ਇਸ ਕੰਮ ਲਈ ਉਨ੍ਹਾਂ ਨੂੰ ਮੁੱਖ ਡਾਇਰੈਕਟਰ ਵਲੋਂ ਡਿਸਕ ਤੇ ਕਮੇਂਡੇਸ਼ਨ ਸਰਟੀਫ਼ਿਕੇਟ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ਼ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਇਕਬਾਲ ਸਿੰਘ ਇੱਕ ਗੱਡੀ ਚਲਾ ਰਹੇ ਸਨ। ਇਸ ਹਮਲੇ ਵਿੱਚ ਸੀਆਰਪੀਐੱਫ਼ ਦੇ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।
ਇਕਬਾਲ ਸਿੰਘ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਇਕ ਦਿਵਯਾਂਗ ਬੱਚੇ ਨੂੰ ਖਾਣਾ ਖਵਾਉਂਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਜੰਮੂ ਕਸ਼ਮੀਰ ਪੁਲਿਸ ਨੇ ਵੀ ਇਸ ਵੀਡੀਓ ਨੂੰ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕੀਤਾ ਹੈ, ਜਿਸ ਦਾ ਕੈਪਸ਼ਨ ਲਿਖਿਆ ਹੈ ਵੀ ਕੇਅਰ, ਮਤਲਬ ਅਸੀਂ ਧਿਆਨ ਰੱਖਦੇ ਹਾਂ।
ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ।