ਮੁਬੰਈ: 'ਉੜੀ: ਦਿ ਸਰਜੀਕਲ ਸਟਰਾਈਕ' ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਭਾਰਤੀ ਫੌਜ ਨਾਲ ਸਮਾਂ ਬਿਤਾਇਆ ਇਸ ਦੌਰਾਨ ਉਹ ਬਹੁਤ ਖੁਸ਼ ਸੀ।
ਵਿੱਕੀ ਕੌਸ਼ਲ ਨੇ ਕੀਤੀ ਭਾਰਤੀ ਫ਼ੌਜ ਨਾਲ ਮੁਲਾਕਾਤ
ਵਿੱਕੀ ਕੌਸ਼ਲ, ਜਿਸ ਨੇ ਉੜੀ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ, ਹਾਲ ਹੀ ਵਿੱਚ ਭਾਰਤੀ ਫ਼ੌਜ ਨਾਲ ਸਮਾਂ ਬਿਤਾਇਆ। ਅਦਾਕਾਰ ਭਾਰਤੀ ਫੌਜ ਦੇ ਇੱਕ ਜਵਾਨ ਨਾਲ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਕੰਮ ਦੀ ਗੱਲ ਕਰੀਏ ਤਾਂ ਵਿੱਕੀ ਹੁਣ ਕਰਨ ਜੌਹਰ ਦੀ ਮਲਟੀਸਟਾਰ ਫਿਲਮ 'ਤਖਤ'' ਅਤੇ ਫੀਲਡ ਮਾਰਸ਼ਲ ਸੈਮ ਮੈਨੇਕਸ਼ਾ ਦੀ ਬਾਇਓਪਿਕ 'ਚ ਨਜ਼ਰ ਆਉਣਗੇ।
ਮੇਘਨਾ ਗੁਲਜ਼ਾਰ ਇਸ ਬਾਇਓਪਿਕ ਨੂੰ ਡਾਇਰੈਕਟ ਕਰਨਗੇ। ‘ਰਾਜੀ’ ਤੋਂ ਬਾਅਦ ਇਹ ਮੇਘਨਾ ਨਾਲ ਵਿੱਕੀ ਦੀ ਦੂਜੀ ਫ਼ਿਲਮ ਹੋਵੇਗੀ। ਦੱਸ ਦੇਈਏ ਕਿ ਸੈਮ ਮਨੇਕਸ਼ਾ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਫੌਜ ਦਾ ਮੁੱਖੀ ਸੀ।
ਇੱਕ ਤਾਜ਼ਾ ਇੰਟਰਵਿਊ. ਵਿੱਚ ਵਿੱਕੀ ਨੇ ਕਿਹਾ ਸੀ ਕਿ ਇਸ ਫ਼ਿਲਮ ਵਿੱਚ ਸੈਮ ਮੈਨੇਕਸ਼ਾ ਵਰਗੇ ਨੈਸ਼ਨਲ ਹੀਰੋ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਵਿੱਕੀ ਨੇ ਇਹ ਵੀ ਕਿਹਾ ਕਿ ਉਸਨੂੰ ਇਸ ਫ਼ਿਲਮ ਵਿੱਚ ਸੈਮ ਦੇ ਲੁੱਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸਦੀ ਸ਼ੂਟਿੰਗ 2021 ਤੋਂ ਸ਼ੁਰੂ ਹੋਵੇਗੀ।